ਖੂਨਦਾਨ ਸਭ ਤੋਂ ਉੱਤਮ ਦਾਨ,ਅਸੀ ਇਕ ਖੂਨ ਦੇ ਯੂਨਿਟ ਨਾਲ ਚਾਰ ਅਨਮੋਲ ਜ਼ਿੰਦਗੀਆਂ ਬਚਾਈਆਂ ਜਾ ਸਕਦੀਆਂ ਹਨ : ਬਲਜਿੰਦਰ ਸਿੰਘ ਢਿੱਲੋਂ

ਦੁਆਰਾ: Punjab Bani ਪ੍ਰਕਾਸ਼ਿਤ :Wednesday, 17 July, 2024, 04:07 PM

ਖੂਨਦਾਨ ਸਭ ਤੋਂ ਉੱਤਮ ਦਾਨ,ਅਸੀ ਇਕ ਖੂਨ ਦੇ ਯੂਨਿਟ ਨਾਲ ਚਾਰ ਅਨਮੋਲ ਜ਼ਿੰਦਗੀਆਂ ਬਚਾਈਆਂ ਜਾ ਸਕਦੀਆਂ ਹਨ : ਬਲਜਿੰਦਰ ਸਿੰਘ ਢਿੱਲੋਂ
ਸਨੌਰ,ਪਟਿਆਲਾ 17 ਜੁਲਾਈ () ਜਾਗਦੇ ਰਹੋ ਯੂਥ ਕਲੱਬ ਪਿੰਡ ਬਿਸਨਗੜ੍ਹ ਸੰਬੰਧਿਤ ਨਹਿਰੂ ਯੁਵਾ ਕੇਂਦਰ ਪਟਿਆਲਾ (ਭਾਰਤ ਸਰਕਾਰ) ਨੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਬਲਜਿੰਦਰ ਸਿੰਘ ਢਿੱਲੋਂ ਦੇ ਵਿਸੇਸ਼ ਸਹਿਯੋਗ ਸਦਕਾ ਢਿੱਲੋਂ ਫਨ ਵਰਲਡ ਜੋੜੀਆਂ ਸੜਕਾਂ ਵਿਖੇ,ਵਿਸ਼ਾਲ ਖੂਨਦਾਨ ਕੈਂਪ ਦਾ ਆਯੋਜਨ ਕੀਤਾ ਗਿਆ।ਖੂਨਦਾਨ ਕੈਂਪ ਵਿੱਚ ਰਵੀ ਕੁਮਾਰ ਰਾਜਪੁਰਾ ਨੇ 98ਵੀਂ ਵਾਰ,ਫੌਜੀ ਗੁਰਦੀਪ ਗਿਰ,ਦਲੇਰ ਸਿੰਘ ਖੇੜਕੀ,ਪਰਮਵੀਰ ਸਿੰਘ,ਪਰਮਜੀਤ ਸਿੰਘ ਬਿਸਨਗੜ,ਹਰਕ੍ਰਿਸ਼ਨ ਸਿੰਘ ਸੁਰਜੀਤ,ਰਾਹੁਲ,ਵਿਸ਼ਾਲ,ਸਾਗਰ,ਫੌਜੀ ਧਰਮਵੀਰ ਸਿੰਘ,ਸਨਵੀਰ ਸਿੰਘ ਘੇਲ,ਕੁਲਵਿੰਦਰ ਸਿੰਘ ਮੰਡੌਰ,ਮਨਿੰਦਰਜੀਤ ਸਿੰਘ ਨਾਭਾ,ਰਮਨਜੀਤ ਸਿੰਘ ਸਮੇਤ ਰਾਜਿੰਦਰਾ ਹਸਪਤਾਲ ਬਲੱਡ ਬੈਕ ਅਤੇ ਵਰਧਮਾਨ ਬਲੱਡ ਬੈਕ ਵੱਲੋਂ 101 ਯੂਨਿਟ ਖੂਨ ਇਕੱਤਰ ਕੀਤਾ ਗਿਆ।ਆਪ ਦੇ ਸੀਨੀਅਰ ਆਗੂ ਬਲਜਿੰਦਰ ਸਿੰਘ ਢਿੱਲੋਂ ਨੇ ਕਿਹਾ ਕਿ ਖੂਨਦਾਨ ਸਭ ਤੋਂ ਉੱਤਮ ਦਾਨ, ਹੈ,ਅਸੀਂ ਇੱਕ ਖੂਨ ਦੇ ਯੂਨਿਟ ਨਾਲ ਚਾਰ ਅਨਮੋਲ ਜਿੰਦਗੀਆਂ ਬਚਾ ਸਕਦੇ ਹਾਂ।ਜੋ ਕਿ ਹਰੇਕ ਤੰਦਰੁਸਤ ਇਨਸਾਨ ਨੂੰ ਹਰ ਤਿੰਨ ਮਹੀਨੇ ਬਾਅਦ ਦਾਨ ਕਰਨਾ ਚਾਹੀਦਾ ਹੈ।ਇਸ ਸਮੇਂ ਬਲੱਡ ਬੈਕਾ ਵਿੱਚ ਖੂਨ ਦੀ ਭਾਰੀ ਕਮੀ ਚੱਲ ਰਹੀ ਹੈ,ਕਿਉਂਕਿ ਗਰਮੀ ਦੇ ਕਾਰਨ ਖੂਨਦਾਨ ਕੈਂਪ ਘੱਟ ਲੱਗ ਰਹੇ ਹਨ। ਖੂਨ ਇਕ ਅਜਿਹਾ ਤਰਲ ਪਦਾਰਥ ਹੈ,ਜਿਸ ਨੂੰ ਕਦੇ ਵੀ ਬਨਾਉਟੀ ਢੰਗ ਨਾਲ ਤਿਆਰ ਨਹੀਂ ਕੀਤਾ ਜਾ ਸਕਦਾ, ਇਹ ਸਿਰਫ਼ ਮਨੁੱਖੀ ਸ਼ਰੀਰ ਅੰਦਰ ਕੁਦਰਤੀ ਰੂਪ ਵਿੱਚ ਤਿਆਰ ਹੁੰਦਾ ਹੈ।ਉਨ੍ਹਾਂ ਕਿਹਾ ਕਿ ਢਿੱਲੋਂ ਪਰਿਵਾਰ ਸਮਾਜ ਸੇਵਾ ਨੂੰ ਹਮੇਸ਼ਾ ਸਮਰਪਿਤ ਰਹੇਗਾ। ਜਾਗਦੇ ਰਹੋ ਕਲੱਬ ਨਾਲ ਜੁੜ ਕੇ ਹੋਰ ਵੀ ਸਮਾਜ ਸੇਵਾ ਦੇ ਪ੍ਰੋਗਰਾਮ ਉਲੀਕੇ ਜਾਣਗੇ।ਕਲੱਬ ਵੱਲੋ ਖੂਨਦਾਨ ਕੈਂਪ ਲਗਾ ਕੇ ਐਮਰਜੈਂਸੀ ਮਰੀਜ਼ਾਂ ਦੀ ਮੱਦਦ ਕਰਨਾ ਸਲਾਘਾਯੋਗ ਉਪਰਾਲੇ ਹਨ।ਇਸ ਮੌਕੇ ਬਲਜਿੰਦਰ ਸਿੰਘ ਢਿੱਲੋਂ,ਚਾਚਾ ਗੁਰਸ਼ਰਨ ਸਿੰਘ ਢਿੱਲੋ,ਉਪਿੰਦਰ ਸਿੰਘ ਢਿੱਲੋਂ,ਜਸਪ੍ਰੀਤ ਕੌਰ,ਰਾਜਿੰਦਰ ਸਿੰਘ ਕੋਹਲੀ ਮੀਡੀਆ ਸਲਾਹਕਾਰ,ਮੈਨੇਜਰ ਕੇਵਲ ਕ੍ਰਿਸਨ,ਸਮਾਜ ਸੇਵਿਕਾ ਮੈਡਮ ਮੀਨੂਪੁਰੀ,ਜਤਿੰਦਰ ਕੁਮਾਰ ਮਨਜੀਤ ਸਿੰਘ ਢਿੱਲੋਂ,ਦੀਦਾਰ ਸਿੰਘ ਬੋਸਰ,ਸੰਜੀਵ ਕੁਮਾਰ ਸਨੌਰ,ਕਲੱਬ ਪ੍ਰਧਾਨ ਅਮਰਜੀਤ ਸਿੰਘ ਜਾਗਦੇ ਰਹੋ,ਤੇਜਿੰਦਰ ਸਿੰਘ ਮੰਡੌਰ, ਗੁਰਵਿੰਦਰ ਸਿੰਘ ਖਾਂਸਿਆ,ਅਮਰਜੀਤ ਸਿੰਘ ਭਾਂਖਰ,ਸਰਪੰਚ ਅਵਤਾਰ ਸਿੰਘ ਰੁੜਕੀ,ਸੰਦੀਪ ਕੌਰ,ਮਨਪ੍ਰੀਤ ਸਿੰਘ, ਕਰਮਵੀਰ ਸਿੰਘ,ਸੁਮਨਜੀਤ ਕੌਰ,ਮਾਤਾ ਕੌੜੀ ਕੌਰ,ਅਤੇ ਰਣਜੀਤ ਸਿੰਘ ਬੋਸਰ ਹਾਜ਼ਰ ਸੀ।