ਬਿਹਾਰ : ਪਿਤਾ ਸਮੇਤ 2 ਨਾਬਾਲਗ ਲੜਕੀਆਂ ਦੀ ਹੱਤਿਆ

ਦੁਆਰਾ: Punjab Bani ਪ੍ਰਕਾਸ਼ਿਤ :Wednesday, 17 July, 2024, 01:15 PM

ਬਿਹਾਰ : ਪਿਤਾ ਸਮੇਤ 2 ਨਾਬਾਲਗ ਲੜਕੀਆਂ ਦੀ ਹੱਤਿਆ
ਸਾਰਨ, 17 ਜੁਲਾਈ : ਪਿੰਡ ਧੰਨਾ-ਦ੍ਹੀ ਵਿਚ ਇਕ ਨੌਜਵਾਨ ਵੱਲੋ ਇਕ ਵਿਅਕਤੀ ਸਮੇਤ ਦੋ ਨਾਬਾਲਗ ਲੜਕੀਆਂ ਦੀ ਹੱਤਿਆ ਕਰ ਦਿੱਤੀ ਗਈ ਹੈ ਅਤੇ ਮ੍ਰਿਤਕ ਦੀ ਪਤਨੀ ਨੂੰ ਜ਼ਖ਼ਮੀ ਹਾਲਤ ਵਿਚ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਦੋਸ਼ੀ ਸੁਧਾਂਸ਼ੂ ਕੁਮਾਰ ਅਤੇ ਅੰਕਿਤ ਕੁਮਾਰ ਵਾਸੀ ਰਸੂਲਪੁਰ ਨੇ ਤਾਰਕੇਸ਼ਵਰ ਅਤੇ ਉਸਦੀਆਂ ਦੋ ਨਾਬਾਲਿਗ ਧੀਆਂ ਦਾ ਉਨ੍ਹਾਂ ਦੇ ਘਰ ਵਿਚ ਤੇਜ਼ਧਾਰ ਹਥਿਆਰਾਂ ਨਾਲ ਕਤਲ ਕੀਤਾ ਹੈ। ਉਨ੍ਹਾਂ ਦੱਸਿਆ ਕਿ ਮ੍ਰਿਤਕ ਦੀ ਪਤਨੀ ਵੱਲੋਂ ਪ੍ਰਾਪਤ ਸ਼ਿਕਾਇਤ ਦੇ ਆਧਾਰ ਤੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਦੋਸ਼ੀ ਸੁਧਾਂਸ਼ੂ ਕੁਮਾਰ ਅਤੇ ਮ੍ਰਿਤਕ ਇਕ ਲੜਕੀ ਵਿਚਕਾਰ ਪ੍ਰੇਮ ਸਬੰਧ ਸਨ, ਜਿਸ ਕਾਰਨ ਇਹ ਘਟਨਾ ਵਾਪਰੀ ਹੈ।