ਫਿਰੋਜ਼ਪੁਰ ਦੇ ਵਪਾਰੀ ਵਰਿੰਦਰਪਾਲ ਸਿੰਘ ਨੂੰ ਮਿਲਿਆ ਮੋਸਟ ਵਾਂਟੇਡ ਅੱਤਵਾਦੀ ਹਰਵਿੰਦਰ ਸਿੰਘ ਰਿੰਦਾ ਅਤੇ ਗੋਲਡੀ ਬਰਾੜ ਵਲੋਂ ਭੇਜਿਆ ਧਮਕੀ ਭਰਿਆ ਪੱਤਰ ਅਤੇ ਸੁਨੇਹਾ

ਫਿਰੋਜ਼ਪੁਰ ਦੇ ਵਪਾਰੀ ਵਰਿੰਦਰਪਾਲ ਸਿੰਘ ਨੂੰ ਮਿਲਿਆ ਮੋਸਟ ਵਾਂਟੇਡ ਅੱਤਵਾਦੀ ਹਰਵਿੰਦਰ ਸਿੰਘ ਰਿੰਦਾ ਅਤੇ ਗੋਲਡੀ ਬਰਾੜ ਵਲੋਂ ਭੇਜਿਆ ਧਮਕੀ ਭਰਿਆ ਪੱਤਰ ਅਤੇ ਸੁਨੇਹਾ
ਫਿਰੋਜ਼ਪੁਰ : ਪੰਜਾਬ ਦੇ ਫਿਰੋਜ਼ਪੁਰ ਦੇ ਪ੍ਰਸਿੱਧ ਵਪਾਰੀ ਵਰਿੰਦਰਪਾਲ ਸਿੰਘ ਨੂੰ ਮੋਸਟ ਵਾਂਟਿਡ ਅੱਤਵਾਦੀ ਹਰਵਿੰਦਰ ਸਿੰਘ ਰਿੰਦਾ ਅਤੇ ਗੋਲਡੀ ਬਰਾੜ ਨੇ ਧਮਕੀ ਭਰਿਆ ਪੱਤਰ ਅਤੇ ਸੁਨੇਹਾ ਭੇਜ ਕੇ ਵਪਾਰੀ ਕੋਲੋਂ ਢਾਈ ਕਰੋੜ (ਢਾਈ ਖੋਖਾ) ਦੀ ਮੰਗ ਕੀਤੀ ਹੈ।
ਉਕਤ ਮਾਮਲੇ ਸਬੰਧੀ ਪੰਜਾਬ ਪੁਲਸ ਵਲੋਂ ਮਾਮਲਾ ਦਰਜ ਕਰਕੇ ਜਾਂਚ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਇਥੇ ਦਸਣਯੋਗ ਹੈ ਕਿ ਭੇਜੇ ਗਏ ਧਮਕੀ ਭਰੇ ਪੱਤਰ ਵਿਚ ਸਿਰਫ਼ ਰੁਪਇਆਂ ਦੀ ਮੰਗ ਹੀ ਨਹੀਂ ਕੀਤੀ ਗਈ ਬਲਕਿ ਫਿਰੌਤੀ ਦੀ ਰਕਮ ਨਾ ਦੇਣ ਤੇ ਇਸ ਦੇ ਨਤੀਜੇ ਭੁਗਤਣ ਬਾਰੇ ਵੀ ਆਖਿਆ ਗਿਆ ਹੈ। ਗੋਲਡੀ ਬਰਾੜ ਦਾ ਨਾਂ ਇਸ ਫਿਰੌਤੀ ਦੇ ਮਾਮਲੇ `ਚ ਉਸ ਸਮੇਂ ਸਾਹਮਣੇ ਆਇਆ ਹੈ, ਜਦੋਂ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਨੇ ਚੰਡੀਗੜ੍ਹ `ਚ ਫਿਰੌਤੀ ਅਤੇ ਗੋਲੀ ਕਾਂਡ `ਚ ਭਗੌੜੇ ਗੈਂਗਸਟਰ ਅਤੇ ਅੱਤਵਾਦੀ ਗੋਲਡੀ ਬਰਾੜ ਅਤੇ ਉਸ ਦੇ ਇਕ ਸਾਥੀ `ਤੇ ਇਨਾਮ ਦਾ ਐਲਾਨ ਕੀਤਾ ਸੀ। ਗੋਲਡੀ ਬਾਰੇ ਜਾਣਕਾਰੀ ਦੇਣ ਵਾਲੇ ਨੂੰ 10 ਲੱਖ ਰੁਪਏ ਦਾ ਇਨਾਮ ਦੇਣ ਦਾ ਐਲਾਨ ਕੀਤਾ ਹੈ।
