ਏਸ਼ੀਅਨ ਕਾਲਜ ਵਿਖੇ ਇੱਕ ਰੋਜਾ ਅੰਤਰਰਾਸ਼ਟਰੀ “ਪ੍ਰਭਾਵਸ਼ਾਲੀ ਅਧਿਆਪਨ ਸਿੱਖਣ ਅਤੇ ਖੋਜ” ਵਿਸ਼ੇ ਤੇ ਵਰਕਸਾਪ ਦਾ ਆਯੋਜਨ

ਦੁਆਰਾ: Punjab Bani ਪ੍ਰਕਾਸ਼ਿਤ :Thursday, 18 July, 2024, 04:17 PM

ਏਸ਼ੀਅਨ ਕਾਲਜ ਵਿਖੇ ਇੱਕ ਰੋਜਾ ਅੰਤਰਰਾਸ਼ਟਰੀ “ਪ੍ਰਭਾਵਸ਼ਾਲੀ ਅਧਿਆਪਨ ਸਿੱਖਣ ਅਤੇ ਖੋਜ” ਵਿਸ਼ੇ ਤੇ ਵਰਕਸਾਪ ਦਾ ਆਯੋਜਨ
ਪਟਿਆਲਾ : ਏਸ਼ੀਅਨ ਗਰੁੱਪ ਆਫ਼ ਕਾਲਜ਼ਿਜ ਪਟਿਆਲਾ ਵਿਖੇ “ਪ੍ਰਭਾਵਸ਼ਾਲੀ ਅਧਿਆਪਨ, ਸਿੱਖਣ ਅਤੇ ਖੋਜ,” ਵਿਸ਼ੇ ਤੇ ਇੱਕ ਰੋਜਾ ਅੰਤਰਰਾਸ਼ਟਰੀ ਵਰਕਸ਼ਾਪ ਦਾ ਆਯੋਜਨ ਕਰਾਇਆ ਗਿਆ, ਜਿਸ ਵਿੱਚ ਡਾ. ਵਿਪਨ ਗੁਪਤਾ( ਕੋ-ਡਾਇਰੈਕਟਰ, ਗਲੋਬਲ ਮੈਨੇਜਮੈਂਟ ਸੈਂਟਰ ਐਡ ਐਸੋਸੀਏਟ ਡੀਨ ਕੈਲਫੋਰਨੀਆ ਯੁਨੀਵਰਸਿਟੀ ) ਜੀ ਨੇ ਮੁੱਖ ਬੁਲਾਰੇ ਵੱਜੋ ਅਤੇ ਉਹਨਾ ਦੇ ਨਾਲ ਡਾ. ਜੀ.ਐਸ ਬੱਤਰਾ ( ਡੀਨ ਅਕਾਦਿਮਕ ਮਾਮਲੇ, ਜਗਤ ਗੁਰੂ ਨਾਨਕ ਦੇਵ, ਪੰਜਾਬ ਸਟੇਟ ਉਪਨ ਯੁਨੀਵਰਸਿਟੀ) ਜੀ ਨੇ ਰਿਸੋਰਸ ਪਰਸਨ ਵਜੋਂ ਇੱਕ ਰੋਜਾ ਵਰਕਸ਼ਾਪ ਵਿੱਚ ਸ਼ਿਰਕਤ ਕੀਤੀ। ਕਾਲਜ ਦੇ ਚੈਅਰਮੈਨ ਸ੍ਰੀ ਤਰਸੇਮ ਸ੍ਰੈਣੀ ਜੀ, ਪ੍ਰਿੰਸੀਪਲ ਡਾ. ਮੀਨੂੰ ਸਿੰਘ ਸਚਾਨ ਜੀ ਨੇ ਕਾਲਜ ਵਿੱਚ ਪਹੁੰਚਣ ਤੇ ਉਹਨਾਂ ਦਾ ਨਿੱਘਾ ਸਵਾਗਤ ਕੀਤਾ। ਵਰਕਸ਼ਾਪ ਦੀ ਸ਼ੁਰੂਆਤ ਕਰਦਿਆ ਡਾ. ਮੀਨੂੰ ਸਿੰਘ ਸਚਾਨ ਜੀ ਨੇ ਡਾ. ਵਿਪਨ ਗੁਪਤਾ ਜੀ ਅਤੇ ਰਿਸੋਰਸ਼ ਪਰਸਨ ਡਾ. ਜੀ.ਐਸ ਬੱਤਰਾ ਜੀ ਦੀਆਂ ਸਿੱਖਿਆ ਦੇ ਖੇਤਰ ਵਿੱਚ ਵ਼ਡਮੁੱਲੇ ਯੋਗਦਾਨ ਬਾਰੇ ਜਾਣਕਾਰੀ ਸਾਂਝੀ ਕਰਦੇ ਹੋਏ ਕਿਹਾ ਕਿ ਅਜਿਹੀਆਂ ਵਡਮੁੱਲੀਆਂ ਵਰਕਸ਼ਾਪ ਅਤੇ ਸੈਮੀਨਾਰ ਸਾਡੇ ਕੈਰੀਅਰ ਨੂੰ ਬਣਾਉਣ ਲਈ ਨਵੇਂ ਮੌਕੇ ਪ੍ਰਦਾਨ ਕਰਦੇ ਹਨ। ਵਰਕਸ਼ਾਪ ਦੇ ਮੁੱਖ ਬੁਲਾਰੇ ਡਾ. ਵਿਪਨ ਗੁਪਤਾ ਜੀ ਨੇ ਵੋਕੇਸ਼ਨਲ ਪ੍ਰੋਗਰਾਮ, ਵਿਦਿਆਰਥੀਆ ਲਈ ਰੋਜਗਾਰ ਦੇ ਮੌਕੇ ਦੇ ਨਾਲ ਨਾਲ ਖੋਜ ਦੀ ਮੌਲਿਕਤਾ ਅਤੇ ਆਧੁਨਿਕ ਸਿੱਖਿਆ ਅਧਿਆਪਨ ਰਣਨੀਤੀਆਂ ਤੇ ਜ਼ਿਆਦਾ ਜ਼ੋਰ ਦਿੱਤਾ। ਉਹਨਾਂ ਨੇ ਕਿਰਿਆਸ਼ੀਲ ਸਿੱਖਣ, ਮੀਡੀਆ ਉਤਪਾਦਕ, ਵਿਚਾਰ ਵਟਾਦਰਾਂ ਪ੍ਰਯੋਗਸ਼ਾਲਾਵਾ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ। ਇਸ ਤੋ ਬਾਅਦ ਡਾ. ਜੀ.ਐਸ ਬੱਤਰਾ ਜੀ ਨੇ ਸਿੱਖਿਆ ਦੀ ਗੁਣਵਣਤਾ ਨੂੰ ਵਧਾਉਣ ਲਈ ਖੋਜ ਵਿਧੀ ਤੇ ਧਿਆਨ ਕੇਂਦਰਤ ਕਰਦੇ ਹੋਏ ਪ੍ਰਭਾਵਸ਼ਾਲੀ ਸਿੱਖਿਆ ਮੁਹੱਈਆ ਕਰਾਉਣ ਲਈ ਖੋਜ ਮੀਡੀਆ, ਪ੍ਰਯੋਗਸਾਲਾਂਵਾ ਦੇ ਨਿਰਮਾਣ ਤੇ ਰੋਸ਼ਨੀ ਪਾਈ। ਵਰਕਸ਼ਾਪ ਦੇ ਅੰਤ ਵਿੱਚ ਚੈਅਰਮੈਨ ਸ੍ਰੀ ਤਰਸੇਮ ਸ੍ਰੈਣੀ ਜੀ ਨੇ ਸਿੱਖਿਆ ਨੂੰ ਵਧੀਆਂ ਬਣਾਉਣ ਲਈ ਬਹੁਮੁੱਲੀ ਜਾਣਕਾਰੀ ਤੇ ਸੁਝਾਅ ਦੇਣ ਲਈ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਅਜਿਹੀਆਂ ਇੱਕ ਰੋਜਾ ਵਰਕਸ਼ਾਪ ਹਮੇਸ਼ਾ ਵਿਦਿਆਰਥੀਆ ਅਤੇ ਸਟਾਫ ਲਈ ਫਾਇਦੇਮੰਦ ਹੁੰਦੀਆਂ ਹਨ। ਜਿਹੜੀਆ ਕਿ ਉਹਨਾਂ ਨੂੰ ਅਧਿਆਪਨ ਸਿੱਖਣ ਕੁਸ਼ਲਤਾ ਵਿੱਚ ਨਿਪੁੰਨ ਕਰਦੀਆਂ ਹਨ ਅਤੇ ਉਹ ਭਵਿੱਖ ਵਿੱਚ ਅਜਿਹੀਆ ਹੋਰ ਵਰਕਸ਼ਾਪਾ ਦਾ ਆਯੋਜਨ ਕਰਵਾਉਦੇ ਰਹਿਣਗੇ। ਵਰਕਸ਼ਾਪ ਦੌਰਾਨ ਕਾਲਜ ਦਾ ਸਮੂਹ ਸਟਾਫ ਅਤੇ ਵਿਦਿਆਰਥੀ ਹਾਜ਼ਰ ਸਨ।