ਜਾਅਲੀ ਜਾਤੀ ਸਰਟੀਫਿਕੇਟ ਮਾਮਲੇ ਵਿਚ ਦੋ ਸਹਾਇਕ ਪ੍ਰੋਫੈਸਰਾਂ ਨੂੰ ਪੀ. ਯੂ. ਨੇ ਦਿਖਾਇਆ ਬਾਹਰ ਦਾ ਰਸਤਾ

ਜਾਅਲੀ ਜਾਤੀ ਸਰਟੀਫਿਕੇਟ ਮਾਮਲੇ ਵਿਚ ਦੋ ਸਹਾਇਕ ਪ੍ਰੋਫੈਸਰਾਂ ਨੂੰ ਪੀ. ਯੂ. ਨੇ ਦਿਖਾਇਆ ਬਾਹਰ ਦਾ ਰਸਤਾ
ਪਟਿਆਲਾ : ਸ਼ਾਹੀ ਸ਼ਹਿਰ ਪਟਿਆਲਾ ਵਿਚ ਬਣੀ ਪੰਜਾਬੀ ਯੂਨੀਵਰਸਿਟੀ ਵਿਖੇ ਸਾਲ 2011 ਵਿਚ ਭਰਤੀ ਹੋਏ ਦੋ ਸਹਾਇਕ ਪ੍ਰੋਫੈਸਰਾਂ ਨੂੰ ਪੰਜਾਬੀ ਯੂਨੀਵਰਸਿਟੀ ਵਲੋ਼ ਨੌਕਰੀਓਂ ਕੱਢ ਦਿੱਤਾ ਗਿਆ ਹੈ।ਦੱਸਣਯੋਗ ਹੈ ਕਿ ਯੂਨੀਵਰਸਿਟੀ ਵਿਚ ਸਹਾਇਕ ਪ੍ਰੋਫੈਸਰ ਬਨਣ ਲਈ ਜਾਅਲੀ ਜਾਤੀ ਸਰਟੀਫਿਕੇਟ ਲਗਾਉਣ ਦਾ ਮਾਮਲਾ ਭਰਤੀ ਤੋਂ ਛੇ ਸਾਲ ਬਾਅਦ ਉਜਾਗਰ ਹੋਇਆ ਸੀ, ਜਿਸਦੀ ਯੂਨੀਵਰਸਿਟੀ ਪੱਧਰ ’ਤੇ ਜਾਂਚ ਹੋਣ ਦੇ ਨਾਲ ਸਾਬਕਾ ਆਈ. ਏ. ਐੱਸ. ਅਧਿਕਾਰੀ ਵਲੋਂ ਵੀ ਕਰਵਾਈ ਗਈ ਸੀ ਤੇ 6 ਤੋਂ ਵਧ ਸਮਾਂ ਤੱਕ ਜਾਂਚ ਫਾਇਲਾਂ ਵਿਚ ਹੀ ਬੰਦ ਰਹੀ, ਜਿਸ ਤੋਂ ਬਾਅਦ ਹੁਣ ਵੱਡੀ ਕਾਰਵਾਈ ਕਰਦਿਆ ਦੋ ਸਹਾਇਕ ਪ੍ਰੋਫੈਸਰਾਂ ਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ। ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਡੀਨ ਅਕਾਦਮਿਕ ਡਾ. ਅਸ਼ੋਕ ਤਿਵਾੜੀ ਨੇ ਦੱਸਿਆ ਕਿ ਪੜਾਤਲੀਆ ਰਿਪੋਰਟ ਦੇ ਅਧਾਰ ’ਤੇ ਦੀਪਤੀ ਬਾਂਸਲ ਤੇ ਸੁਮਨਦੀਪ ਖਿਲਾਫ ਕਾਰਵਾਈ ਕੀਤੀ ਗਈ ਹੈ।
