ਕਰੋੜਾਂ ਦੇ ਕਥਿਤ ਬੈਂਕ ਲੋਨ ਧੋਖਾਧੜੀ ਮਾਮਲੇ ਨਾਲ ਜੁੜੀ ਮਨੀ ਲਾਂਡਰਿੰਗ ਦੀ ਜਾਂਚ ਕਰੀ ਏਜੰਸੀ ਈ.ਡੀ. ਨੇ ਮਾਰਿਆ ਕਾਂਗਰਸ ਵਿਧਾਇਕ ਰਾਓ ਦਾਨ ਸਿੰਘ ਦੀ ਰਿਹਾਇਸ਼ `ਤੇ ਛਾਪਾ

ਦੁਆਰਾ: Punjab Bani ਪ੍ਰਕਾਸ਼ਿਤ :Thursday, 18 July, 2024, 12:55 PM

ਕਰੋੜਾਂ ਦੇ ਕਥਿਤ ਬੈਂਕ ਲੋਨ ਧੋਖਾਧੜੀ ਮਾਮਲੇ ਨਾਲ ਜੁੜੀ ਮਨੀ ਲਾਂਡਰਿੰਗ ਦੀ ਜਾਂਚ ਕਰੀ ਏਜੰਸੀ ਈ.ਡੀ. ਨੇ ਮਾਰਿਆ ਕਾਂਗਰਸ ਵਿਧਾਇਕ ਰਾਓ ਦਾਨ ਸਿੰਘ ਦੀ ਰਿਹਾਇਸ਼ `ਤੇ ਛਾਪਾ
ਨਵੀਂ ਦਿੱਲੀ : ਪੰਜਾਬ ਦੇ ਗੁਆਂਢੀ ਸੂਬੇ ਹਰਿਆਣਾ ਦੇ ਕਾਂਗਰਸੀ ਵਿਧਾਇਕ ਰਾਓ ਦਾਨ ਸਿੰਘ ਦੀ ਰਿਹਾਇਸ਼ `ਤੇ ਅੱਜ ਕੇਂਦਰੀ ਜਾਂਚ ਏਜੰਸੀ ਇਨਫੋਰਸਮੈਂਟ ਡਾਇਰੈਕਟੋਰੇਟ ਨੇ 1,392 ਕਰੋੜ ਰੁਪਏ ਦੇ ਕਥਿਤ ਬੈਂਕ ਲੋਨ ਧੋਖਾਧੜੀ ਮਾਮਲੇ ਨਾਲ ਜੁੜੀ ਮਨੀ ਲਾਂਡਰਿੰਗ ਦੀ ਜਾਂਚ ਦੇ ਹਿੱਸੇ ਵਜੋਂ ਵੀਰਵਾਰ ਨੂੰ ਛਾਪਾ ਮਾਰਿਆ, ਇਸ ਦੇ ਨਾਲ ਹੀ ਈ. ਡੀ. ਨੇ ਮੈਟਲ ਫੈਬਰੀਕੇਟਿੰਗ ਕੰਪਨੀ ਅਤੇ ਉਸ ਦੇ ਪ੍ਰਮੋਟਰਾਂ ਦੇ ਅਹਾਤੇ `ਤੇ ਵੀ ਛਾਪੇਮਾਰੀ ਕੀਤੀ। ਕੇਂਦਰੀ ਏਜੰਸੀ ਦੇ ਗੁਰੂਗ੍ਰਾਮ ਦਫ਼ਤਰ ਵੱਲੋਂ ਹਰਿਆਣਾ ਦੇ ਮਹਿੰਦਰਗੜ੍ਹ, ਬਹਾਦਰਗੜ੍ਹ ਅਤੇ ਗੁਰੂਗ੍ਰਾਮ, ਦਿੱਲੀ ਅਤੇ ਜਮਸ਼ੇਦਪੁਰ ਸਮੇਤ ਕਰੀਬ 15 ਥਾਵਾਂ ਦੀ ਤਲਾਸ਼ੀ ਲਈ ਜਾ ਰਹੀ ਹੈ। ਸੂਤਰਾਂ ਨੇ ਦੱਸਿਆ ਕਿ ਇਸ ਵਿੱਚ ਮਹਿੰਦਰਗੜ੍ਹ ਹਲਕੇ ਦੇ 65 ਸਾਲਾ ਵਿਧਾਇਕ, ਉਨ੍ਹਾਂ ਦੇ ਪੁੱਤਰ ਅਕਸ਼ਿਤ ਸਿੰਘ, ਕੰਪਨੀ ਅਲਾਇਡ ਸਟ੍ਰਿਪਸ ਲਿਮਟਿਡ (ਏਐਸਐਲ) ਅਤੇ ਇਸ ਦੇ ਪ੍ਰਮੋਟਰ ਮਹਿੰਦਰ ਅਗਰਵਾਲ, ਗੌਰਵ ਅਗਰਵਾਲ ਅਤੇ ਕੁਝ ਹੋਰ ਸ਼ਾਮਲ ਹਨ।