ਆਈ. ਏ. ਐੱਸ. ਅਧਿਕਾਰੀ ਪੂਜਾ ਖੇਡਕਰ ਦੀ ਮਾਂ ਨੂੰ ਪੁਣੇ ਦੀ ਪੁਲਸ ਨੇ ਕੀਤਾ ਨਜ਼ਰਬੰਦ

ਦੁਆਰਾ: Punjab Bani ਪ੍ਰਕਾਸ਼ਿਤ :Thursday, 18 July, 2024, 11:12 AM

ਆਈ. ਏ. ਐੱਸ. ਅਧਿਕਾਰੀ ਪੂਜਾ ਖੇਡਕਰ ਦੀ ਮਾਂ ਨੂੰ ਪੁਣੇ ਦੀ ਪੁਲਸ ਨੇ ਕੀਤਾ ਨਜ਼ਰਬੰਦ
ਪੁਣੇ, 18 ਜੁਲਾਈ : ਭਾਰਤ ਦੇ ਮਹਾਰਾਸ਼ਟਰਾ ਸਟੇਟ ਦੇ ਪੂਣੇ ਸ਼ਹਿਰ ਦੀ ਵਿਵਾਦਾਂ ਵਿਚ ਘਿਰੀ ਆਈ. ਏ. ਐੱਸ. ਅਧਿਕਾਰੀ ਪੂਜਾ ਖੇਡਕਰ ਦੀ ਮਾਂ ਨੂੰ ਪੁਣੇ ਦੀ ਪੁਲਸ ਨੇ ਜਿਥੇ ਅੱਜ ਕਾਬੂ ਕਰ ਲਿਆ ਹੈ, ਉਥੇ ਉਸਨੂੰ ਨਜਰਬੰਦ ਵੀ ਕਰ ਦਿੱਤਾ ਗਿਆ ਹੈ। ਦੱਸਣਯੋਗ ਹੈਕਿ ਪੂਜਾ ਖੇਡਕਰ ਦੀ ਮਾਂ ਤੇ ਜ਼ਮੀਨ ਨਾਲ ਸਬੰਧਤ ਮਾਮਲੇ ਵਿਚ ਪਿੰਡ ਵਾਸੀਆਂ ਨੂੰ ਪਿਸਤੌਲ ਦੇ ਜ਼ੋਰ ’ਤੇ ਧਮਕਾਉਣ ਦੇ ਦੋਸ਼ ਹੇਠ ਪੁਲਸ ਵਲੋਂ ਕੇਸ ਦਰਜ ਕੀਤਾ ਗਿਆ ਸੀ ਤੇ ਪੂਜਾ ਦੇ ਮਾਪੇ ਇਸ ਸਬੰਧੀ ਵਾਇਰਲ ਹੋਈ ਵੀਡੀਓ ਤੋਂ ਬਾਅਦ ਫਰਾਰ ਚੱਲੇ ਆ ਰਹੇ ਸਨ। ਵੀਡੀਓ ਵਿਚ ਪੂਜਾ ਦੀ ਮਾਂ ਵਲੋਂ ਪਿੰਡ ਵਾਸੀਆਂ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਸਨ। ਪੁਲਸ ਵਲੋਂ ਪੂਜਾ ਦੀ ਮਾਂ ਨੂੰ ਮਹਾਰਾਸ਼ਟਰ ਤੋਂ ਕਾਬੂ ਕਰ ਲਿਆ ਗਿਆ ਹੈ ਤੇ ਇਸ ਤੋਂ ਪਹਿਲਾਂ ਪੁਲਸ ਵਲੋਂ ਪੂਜਾ ਦੇ ਮਾਪਿਆਂ ਤੇ ਪੰਜ ਹੋਰਾਂ ਨੂੰ ਇਸ ਮਾਮਲੇ ਵਿਚ ਨਾਮਜ਼ਦ ਵੀ ਕੀਤਾ ਗਿਆ ਸੀ।