ਜਨਤਕ ਨੁਮਾਇੰਦਿਆਂ ਨੂੰ ਬਿਨਾਂ ਕਿਸੇ ਦਾ ਪਹਿਚਾਣ ਪੱਤਰ ਦੇਖੇ ਸਭ ਨੂੰ ਮਿਲਣਾ ਚਾਹੀਦਾ ਹੈ : ਵਿਕਰਮਾਦਿੱਤਿਆ ਸਿੰਘ
ਜਨਤਕ ਨੁਮਾਇੰਦਿਆਂ ਨੂੰ ਬਿਨਾਂ ਕਿਸੇ ਦਾ ਪਹਿਚਾਣ ਪੱਤਰ ਦੇਖੇ ਸਭ ਨੂੰ ਮਿਲਣਾ ਚਾਹੀਦਾ ਹੈ : ਵਿਕਰਮਾਦਿੱਤਿਆ ਸਿੰਘ
ਸ਼ਿਮਲਾ, 12 ਜੁਲਾਈ : ਜਨਤਕ ਨੁਮਾਇੰਦਿਆਂ ਨੂੰ ਬਿਨਾਂ ਕਿਸੇ ਦਾ ਪਹਿਚਾਣ ਪੱਤਰ ਦੇਖੇ ਸਭ ਨੂੰ ਮਿਲਣਾ ਚਾਹੀਦਾ ਹੈ, ਇਹ ਗੱਲ
ਹਿਮਾਚਲ ਪ੍ਰਦੇਸ਼ ਦੇ ਮੰਤਰੀ ਵਿਕਰਮਾਦਿੱਤਿਆ ਸਿੰਘ ਨੇ ਕੰਗਨਾ ਰਣੌਤ ਦੇ ਇਕ ਬਿਆਨ ‘ਤੇ ਪ੍ਰਤੀਕਿਰਿਆ ਦਿੰਦਿਆਂ ਆਖੀ।
ਜ਼ਿਕਰਯੋਗ ਹੈ ਕਿ ਸੰਸਦ ਮੈਂਬਰ ਕੰਗਨਾ ਨੇ ਕਿਹਾ ਸੀ ਕਿ ਸੂਬੇ ਵਿਚ ਵੱਡੀ ਗਿਣਤੀ ਵਿਚ ਸੈਲਾਨੀਆਂ ਦੇ ਆਉਣ ਕਾਰਨ ਉਨ੍ਹਾਂ ਨੂੰ ਮਿਲਣ ਲਈ ਆਧਾਰ ਕਾਰਡ ਲੈ ਕੇ ਆਉਣਾ ਜਰੂਰੀ ਹੈ, ਜਿਸ ਨਾਲ ਉਨ੍ਹਾਂ ਦੀ ਹਲਕੇ ਨਾਲ ਸਬੰਧਤ ਹੋਣ ਦੀ ਪਛਾਣ ਹੋ ਸਕੇ। ਕੰਗਨਾ ਦੇ ਇਸ ਬਿਆਨ ‘ਤੇ ਟਿੱਪਣੀ ਕਰਦਿਆਂ ਕਾਂਗਰਸੀ ਆਗੂ ਸਿੰਘ ਨੇ ਕਿਹਾ ਕਿ ਅਸੀਂ ਜਨਤਕ ਨੁਮਾਇੰਦੇ ਹਾਂ ਅਤੇ ਸਾਰੇ ਵਰਗਾਂ ਦੇ ਲੋਕਾਂ ਨੂੰ ਮਿਲਣਾ ਸਾਡੀ ਜਿੰਮੇਵਾਰੀ ਹੈ। ਉਨ੍ਹਾਂ ਕਿਹਾ ਕਿ ਚਾਹੇ ਕੰਮ ਛੋਟਾ ਹੋਵੇ ਜਾਂ ਵੱਡਾ, ਨੀਤੀਗਤ ਮਾਮਲਾ ਹੋਵੇ ਜਾਂ ਨਿੱਜੀ, ਇਸ ਲਈ ਕਿਸੇ ਪਛਾਣ ਪੱਤਰ ਦੀ ਲੋੜ ਨਹੀਂ ਹੈ।” ਸਿੰਘ ਨੇ ਕਿਹਾ, “ਕੋਈ ਵੀ ਵਿਅਕਤੀ ਮੈਨੂੰ ਸੂਬੇ ਵਿੱਚ ਕਿਤੇ ਵੀ ਮਿਲ ਸਕਦਾ ਹੈ।”