ਸਮੱਚੇ ਪੰਜਾਬ ਦੀਆ ਸਬ ਡਵੀਜ਼ਨਾ ਵਿੱਚ ਬਿਜਲੀ ਮੁਲਾਜ਼ਮਾਂ ਵੱਲੋ ਰੈਲੀਆਂ ਕੀਤੀਆਂ ਗਈਆਂ

ਦੁਆਰਾ: Punjab Bani ਪ੍ਰਕਾਸ਼ਿਤ :Friday, 12 July, 2024, 04:18 PM

ਬਿਜਲੀ ਕਰਮਚਾਰੀਆਂ ਦੀਆਂ ਮੋਤਾਂ ਤੇ ਚਿੰਤਾ ਜਾਹਰ ਕੀਤੀ
ਸਮੱਚੇ ਪੰਜਾਬ ਦੀਆ ਸਬ ਡਵੀਜ਼ਨਾ ਵਿੱਚ ਬਿਜਲੀ ਮੁਲਾਜ਼ਮਾਂ ਵੱਲੋ ਰੈਲੀਆਂ ਕੀਤੀਆਂ ਗਈਆਂ
ਬਿਜਲੀ ਮੁਲਾਜ਼ਮਾਂ ਨੂੰ ਕਰੰਟ ਲੱਗਣ ਕਾਰਨ ਮੋਤ ਹੋਣ ਤੇ ਇਕ ਕਰੋੜ ਰੁਪਏ ਮੁਆਵਜ਼ਾਂ ਦਿੱਤਾ ਜਾਵੇ:ਮਨਜੀਤ ਸਿੰਘ ਚਾਹਲ
ਪਟਿਆਲਾ:12 ਜੁਲਾਈ, ਪੰਜਾਬ ਵਿੱਚ ਵਧ ਰਹੀ ਗਰਮੀ ਦੇ ਪ੍ਰਕੋਪ ਵਜੋਂ ਲਾਇਨਾਂ ਵਿੱਚ ਪਏ ਨੁਕਸਾਂ ਨੂੰ ਦੂਰ ਕਰਨ ਲਈ ਬਿਜਲੀ ਮੁਲਾਜ਼ਮਾਂ ਦੀਆਂ ਘਾਤਕ ਹਾਦਸਿ਼ਆਂ ਨਾਲ ਮੋਤਾ ਦਾ ਸਿਲਸਿਲਾਂ ਵੱਧ ਰਿਹਾ ਹੈ। ਪਿਛਲੇ 2 ਦਿਨਾਂ ਵਿੱਚ ਭਵਾਨੀਗੜ੍ਹ(ਸੰਗਰੂਰ) ਅਤੇ ਰੁਪਾਣਾ (ਮੁਕਤਸਰ ਸਹਿਬ) ਵਿਖੇ ਵਾਪਰੇ ਤਾਜਾ ਹਾਦਸਿਆ ਨਾਲ ਸਹਾਇਕ ਲਾਈਨਮੈਨ ਕਰਮਜੀਤ ਸਿੰਘ ਤੇ ਇਕ ਹੋਰ ਕਰਮਚਾਰੀ ਦੀ ਮੋਤ ਦੇ ਵਿਰੁੱਧ ਸਮੁੱਚੇ ਪੰਜਾਬ ਦੀਆਂ ਸਬ ਡਵੀਜ਼ਨਾ ਅਤੇ ਡਵੀਜ਼ਨਾਂ ਵਿੱਚ ਰੈਲੀਆਂ ਕੀਤੀਆਂ ਗਈਆਂ।ਜਥੇਬੰਦੀ ਨੇ ਮੰਗ ਕੀਤੀ ਕਿ ਫੀਲਡ ਵਿੱਚ ਸਟਾਫ ਦੀ ਘਾਟ ਕਾਰਨ ਘਾਤਕ ਹਾਦਸਿ਼ਆ ਦਾ ਵਾਧਾ ਹੋਇਆ ਹੈ।ਉਨ੍ਹਾਂ ਕਿਹਾ ਕਿ ਕੰਮ ਕਰਨ ਵਾਲੇ ਮੁਲਾਜਮਾਂ ਨੂੰ ਸੇਫਟੀ ਕਿੱਟਾ ਅਤੇ ਟੂਲਜ਼ ਦਿੱਤੇ ਜਾਣ। ਜਥੇਬੰਦੀ ਨੇ ਮੰਗ ਕੀਤੀ ਕਿ ਇੰਪਲਾਈਜ਼ ਫੈਡਰੇਸ਼ਨ ਚਾਹਲ ਦੇ ਸੁਬਾਈ ਪ੍ਰਧਾਨ ਗੁਰਵੇਲ ਸਿੰਘ ਬੱਲਪੁਰੀਆਂ,ਜਨਰਲ ਸਕੱਤਰ ਮਨਜੀਤ ਸਿੰਘ ਚਾਹਲ ਅਤੇ ਮੀਤ ਪ੍ਰਧਾਨ ਪੂਰਨ ਸਿੰਘ ਖਾਈ ਨੇ ਦੱਸਿਆਂ ਕਿ ਸਮੱਚੇ ਬਿਜਲੀ ਮੁਲਾਜ਼ਮਾਂ ਅਤੇ ਕਿਸ਼ਾਨ ਜਥੇਬੰਦੀਆ ਨੇ ਭਵਾਨੀਗੜ੍ਹ ਵਿਖੇ ਚੰਡੀਗੜ੍ਹ ਬਠਿਡਾ ਰੋਡ ਤੇ ਜਾਮ ਲਗਾ ਦਿੱਤਾ ਹੈ।ਜਥੇਬੰਦੀਆਂ ਨੇ ਮੰਗ ਕੀਤੀ ਕਿ ਮ੍ਰਿਤਕ ਮੁਲਾਜ਼ਮਾਂ ਦੇ ਵਾਰਸਾਂ ਨੂੰ ਇਕ ਕਰੋੜ ਰੁਪਏ ਮੁਆਵਜਾਂ ਅਤੇ ਪਰਿਵਾਰ ਨੂੰ ਨੋਕਰੀ ਸਮੇਤ ਬਣਦੀਆਂ ਸਹੂਲਤਾ ਦਿੱਤੀਆਂ ਜਾਣ।ਇਸ ਮੋਕੇ ਤੇ ਬਿਜਲੀ ਨਿਗਮ ਦੇ ਡਾਇਰੈਕਟਰ ਵੰਡ ਇੰਜ:ਡੀ.ਪੀ.ਐਸ਼ ਗਰੇਵਾਲ ਨੇ ਮ੍ਰਿਤਕ ਕਰਮਚਾਰੀ ਦੇ ਪਰਿਵਾਰ ਅਤੇ ਜਥੇਬੰਦੀਆਂ ਨਾਲ ਦੁੱਖ ਸਾਂਝਾ ਕੀਤਾ।ਇਸ ਮੋਕੇ ਸਰਕਾਰ ਵੱਲੋ ਮ੍ਰਿਤਕ ਦੇ ਪਰਿਵਾਰ ਨੂੰ 10 ਲੱਖ ਦਾ ਚੈਕ ਦਿੱਤਾ ਅਤੇ ਬਣਦੀ ਹੋਰ ਕਾਰਵਾਈ ਦਾ ਭਰੋਸ਼ਾ ਦਿੱਤਾ।