ਦੋ ਧੜਿਆਂ ਵਿਚ ਪਏ ਜੱਫੇ ਕਾਰਨ ਨੌਜਵਾਨ ਦੀ ਹੋਈ ਮੌਤ ਤੋਂ ਬਾਅਦ ਦੁਕਾਨਾਂ ਨੂੰ ਲਗਾਈ ਅੱਗ

ਦੁਆਰਾ: Punjab Bani ਪ੍ਰਕਾਸ਼ਿਤ :Saturday, 13 July, 2024, 03:52 PM

ਦੋ ਧੜਿਆਂ ਵਿਚ ਪਏ ਜੱਫੇ ਕਾਰਨ ਨੌਜਵਾਨ ਦੀ ਹੋਈ ਮੌਤ ਤੋਂ ਬਾਅਦ ਦੁਕਾਨਾਂ ਨੂੰ ਲਗਾਈ ਅੱਗ
ਅਗਰਤਲਾ, 13 ਜੁਲਾਈ : ਤ੍ਰਿਪੁਰਾ ਦੇ ਧਲਾਈ ਜਿ਼ਲ੍ਹੇ ਦੇ ਇਕ ਪਿੰਡ ਵਿਚ 7 ਜੁਲਾਈ ਨੂੰ ਦੋ ਗੁੱਟਾਂ ਵਿਚਾਲੇ ਹੋਈ ਝੜਪ ਵਿਚ ਗੰਭੀਰ ਜ਼ਖਮੀ ਹੋਏ 19 ਸਾਲਾ ਨੌਜਵਾਨ ਦੀ ਸ਼ੁੱਕਰਵਾਰ ਨੂੰ ਇਲਾਜ ਦੌਰਾਨ ਮੌਤ ਹੋ ਗਈ। ਜਿਸ ਕਾਰਨ ਭੜਕੇ ਲੋਕਾਂ ਨੇ ਘਰਾਂ, ਦੁਕਾਨਾਂ ਅਤੇ ਵਾਹਨਾਂ ਦੀ ਭੰਨਤੋੜ ਅਤੇ ਕਈ ਜਗ੍ਹਾ ਅੱਗ ਲਗਾ ਦਿੱਤੀ। ਸ਼ੁੱਕਰਵਾਰ ਤੋਂ ਬਾਅਦ ਹੋਈ ਭੜਕਾਹਟ ਤੋਂ ਬਾਅਦ ਇਸ ਖੇਤਰ ਵਿਚ ਵਾਧੂ ਪੁਲੀਸ ਬਲ ਤੈਨਾਤ ਕਰਦਿਆਂ ਇੰਟਰਨੈੱਟ ਸੁਵੀਧਾਵਾਂ ਨੂੰ ਬੰਦ ਕੀਤਾ ਗਿਆ ਹੈ। ਪੁਲਸ ਅਧਿਕਾਰੀਆਂ ਨੇ ਦੱਸਿਆ ਪਰਮੇਸ਼ਵਰ ਰੇਆਂਗ ਆਪਣੇ ਦੋਸਤਾਂ ਨਾਲ ਰੱਥ ਯਾਤਰਾ ਦੇ ਮੌਕੇ ‘ਤੇ ਆਯੋਜਿਤ ਮੇਲੇ ‘ਚ ਸ਼ਾਮਲ ਹੋਣ ਲਈ ਗਿਆ ਸੀ। ਅਚਾਨਕ ਨੌਜਵਾਨਾਂ ਦੇ ਦੋ ਗੁੱਟਾਂ ਵਿਚਕਾਰ ਝੜਪ ਹੋ ਗਈ, ਜਿਸ ਦੌਰਾਨ ਉਹ ਗੰਭੀਰ ਜ਼ਖਮੀ ਹੋ ਗਿਆ ਅਤੇ ਇਲਾਜ ਦੌਰਾਨ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਨੌਜਵਾਨ ਦੀ ਮੌਤ ਦੇ ਸਬੰਧ ਵਿੱਚ ਚਾਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।ਪੁਲਸ ਅਧਿਕਾਰੀ ਅਵਿਨਾਸ਼ ਰਾਏ ਨੇ ਕਿਹਾ ਅਗਰਤਲਾ ਤੋਂ ਲਗਭਗ 110 ਕਿਲੋਮੀਟਰ ਦੂਰ ਗੰਡਾਤਵਿਸਾ ਵਿਖੇ ਮ੍ਰਿਤਕ ਦੀ ਲਾਸ਼ ਵਾਪਸ ਲਿਆਉਣ ਤੋਂ ਬਾਅਦ ਹਿਸਾ ਭੜਕ ਗਈ ਅਤੇ ਗੁੱਸੇ ‘ਚ ਆਏ ਲੋਕਾਂ ਨੇ ਕੁਝ ਘਰਾਂ ਅਤੇ ਦੁਕਾਨਾਂ ਨੂੰ ਨੁਕਸਾਨ ਪਹੁੰਚਾਇਆ। ਉਨ੍ਹਾਂ ਕਿਹਾ ਕਿ ਤਣਾਅ ਨੂੰ ਘੱਟ ਕਰਨ ਲਈ ਮੀਟਿੰਗ ਕੀਤੀ ਗਈ ਹੈ ਅਤੇ ਸਥਿਤੀ ਫਿਲਹਾਲ ਕਾਬੂ ਵਿੱਚ ਹੈ।