ਥਾਣਾ ਤ੍ਰਿਪੜੀ ਨੇ ਕੀਤਾ ਇਕ ਵਿਰੁੱਧ ਪੋਸਕੋ ਐਕਟ ਤਹਿਤ ਕੇਸ ਦਰਜ

ਦੁਆਰਾ: Punjab Bani ਪ੍ਰਕਾਸ਼ਿਤ :Saturday, 13 July, 2024, 01:23 PM

ਥਾਣਾ ਤ੍ਰਿਪੜੀ ਨੇ ਕੀਤਾ ਇਕ ਵਿਰੁੱਧ ਪੋਸਕੋ ਐਕਟ ਤਹਿਤ ਕੇਸ ਦਰਜ
ਪਟਿਆਲਾ, 13 ਜੁਲਾਈ () : ਥਾਣਾ ਤ੍ਰਿਪੜੀ ਦੀ ਪੁਲਸ ਨੇ ਸਿ਼ਕਾਇਤਕਰਤਾ ਦੀ ਸਿ਼ਕਾਇਤ ਦੇ ਆਧਾਰ ਤੇ ਪਟਿਆਲਾ ਦੇ ਵਿਕਾਸ ਨਗਰ ਦੇ ਵਸਨੀਕ ਦੀਪਕ ਪਾਠਕ ਪੁੱਤਰ ਰਾਜੇਸ਼ ਕੁਮਾਰ ਵਿਰੁੱਧ ਧਾਰਾ 376 ਆਈ. ਪੀ. ਸੀ., ਪੋਸਕੋ ਐਕਟ ਤਹਿਤ ਕੇਸ ਦਰ ਜ ਕੀਤਾ ਹੈ। ਸਿ਼ਕਾਇਤਕਰਤਾ ਨੇ ਪੁਲਸ ਨੂੰ ਦਿਤੀ ਸਿ਼ਕਾਇਤ ਵਿਚ ਦੱਸਿਆ ਕਿ ਉਸਦੀ ਦੋਸਤੀ ਛੇ ਕੁ ਮਹੀਨੇ ਪਹਿਲਾਂ ਦੀਪਕ ਨਾਲ ਹੋਈ ਸੀ ਤੇ ਉਹ ਦੋਵੇਂ ਹੀ ਆਪਸ ਵਿਚ ਗੱਲਬਾਤ ਕਰਨ ਲੱਗ ਪਏ ਸਨ ਤੇ ਜੂਨ 2024 ਵਿਚ ਉਸਨੇਸਿ਼ਕਾਇਤਕਰਤਾ ਲੜਕੀ ਨੂੰ ਮਿਲਣ ਲਈ ਬੁਲਾਇਆ ਅਤੇ ਫਿਰ ਉਸਨੂੰ ਮੋਟਰਸਾਈਕਲ ਤੇ ਬੈਠਾ ਕੇ ਲੈ ਗਿਆ ਅਤੇ ਉਸ ਨਾਲ ਬਲਾਤਕਾਰ ਕੀਤਾ ਤੇਫਿਰ ਉਸਨੂੰ ਖਾਲਸਾ ਕਾਲਜ ਪਟਿਆਲਾ ਦੇ ਕੋਲ ਛੱਡ ਦਿੱਤਾ। ਪੁਲਸ ਨੇ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।