ਬੱਦੋਵਾਲ ਨੇੜੇ ਰੇਲਵੇ ਲਾਈਨਾਂ ਨਾਲ ਉਗੀਆਂ ਝਾੜੀਆਂ ਵਿੱਚੋਂ ਇੱਕ ਨੌਜਵਾਨ ਦੀ ਅਣਪਛਾਤੀ ਲਾਸ਼ ਮਿਲੀ
ਦੁਆਰਾ: Punjab Bani ਪ੍ਰਕਾਸ਼ਿਤ :Saturday, 13 July, 2024, 01:36 PM

ਬੱਦੋਵਾਲ ਨੇੜੇ ਰੇਲਵੇ ਲਾਈਨਾਂ ਨਾਲ ਉਗੀਆਂ ਝਾੜੀਆਂ ਵਿੱਚੋਂ ਇੱਕ ਨੌਜਵਾਨ ਦੀ ਅਣਪਛਾਤੀ ਲਾਸ਼ ਮਿਲੀ
ਮੁੱਲਾਪੁਰ : ਬੱਦੋਵਾਲ ਨੇੜੇ ਰੇਲਵੇ ਲਾਈਨਾਂ ਨਾਲ ਉਗੀਆਂ ਝਾੜੀਆਂ ਵਿੱਚੋਂ ਇੱਕ ਨੌਜਵਾਨ ਦੀ ਅਣਪਛਾਤੀ ਲਾਸ਼ ਮਿਲੀ ਨਾਲ ਲੋਕਾਂ ਵਿਚ ਦਹਿਸ਼ਤ ਦਾ ਮਾਹੌਲ ਹੈ। ਜੀ. ਆਰ. ਪੀ. ਪੁਲਸ ਜਗਰਾਓਂ ਦੇ ਸਬ ਇੰਸਪੈਕਟਰ ਪ੍ਰਕਾਸ਼ ਸਿੰਘ ਨੇ ਦੱਸਿਆ ਕਿ ਇਹ ਨੌਜਵਾਨ ਜੋ ਕਿ 30-35 ਸਾਲ ਦਾ ਜਾਪਦਾ ਹੈ ਦੀ ਲਾਸ਼ ਤਿੰਨ- ਚਾਰ ਦਿਨਾਂ ਤੋਂ ਪੁਰਾਣੀ ਲਗਦੀ ਹੈ ਜਿਸ ਨੇ ਨੀਲੇ ਰੰਗ ਦੀ ਜੀਨ ਪੈਂਟ, ਲਾਲ ਰੰਗ ਦੀ ਟੀ ਸ਼ਰਟ ਪਾਈ ਹੋਈ ਹੈ। ਇਸ ਦੀ ਸ਼ਨਾਖਤ ਲਈ ਸਿਵਲ ਹਸਪਤਾਲ ਮੋਰਚਰੀ ਜਗਰਾਓਂ ਵਿਖੇ 72 ਘੰਟਿਆਂ ਲਈ ਰੱਖਿਆ ਹੋਇਆ ਹੈ।
