ਹਮ ਦੋਨੋਂ ਦੋ ਪ੍ਰੇਮੀ
ਦੁਆਰਾ: Punjab Bani ਪ੍ਰਕਾਸ਼ਿਤ :Saturday, 13 July, 2024, 12:54 PM

ਹਮ ਦੋਨੋਂ ਦੋ ਪ੍ਰੇਮੀ
ਪ੍ਰੇਮੀ ਜੋੜੇ ਵਿਚੋਂ ਕੁੜੀ ਨੇ ਅੱਧੀ ਰਾਤ ਗੁਆਂਢ ਵਿਚ ਰਹਿੰਦੇ ਪ੍ਰੇਮੀ ਨੂੰ ਸੱਦਿਆ
ਅਮਰੋਹਾ : ਹਮ ਦੋਨੋਂ ਦੋ ਪ੍ਰੇਮੀ ਦੇ ਚਲਦਿਆਂ ਅਮਰੋਹਾ ਦੇ ਨੌਗਾਵਾਂ ਸ਼ਾਦਤ ਥਾਣਾ ਖੇਤਰ ਅਧੀਨ ਆਉਂਦੇ ਖੇਤਰ ਦੇ ਪ੍ਰੇਮੀ ਜੋੜੇ ਵਿਚੋਂ ਕੁੜੀ ਵਲੋਂ ਆਪਣੇ ਪ੍ਰੇਮੀ ਨੂੰ ਅੱਧੀ ਰਾਤ ਨੂੰ ਸੱਦਣ ਤੋਂ ਬਾਅਦ ਘਰ ਨੂੰ ਪਤਾ ਲੱਗਣ ਤੇ ਹੋ ਹੱਲਾ ਹੋ ਗਿਆ, ਜਿਸ ਤੇ ਪ੍ਰੇਮੀ ਦੀ ਕੁੜੀ ਦੇ ਪਰਿਵਾਰਕ ਮੈਂਬਰਾਂ ਵਲੋਂ ਕੁੱਟਮਾਰ ਕੀਤੀ ਗਈ ਤੇ ਪੰਚਾਇਤੀ ਦੀ ਮੀਟਿੰਗ ਵਿਚ ਬਣੀ ਸਹਿਮਤੀ ਤੋਂ ਬਾਅਦ ਵਿਆਹ ਦੀ ਰਸਮ ਵੀ ਅਦਾ ਕਰ ਦਿੱਤੀ ਗਈ। ਪ੍ਰੰਤੂ ਕੁੜੀ ਦੇ ਘਰਦਿਆ ਨੂੰ ਜੋ ਹੋਇਆ ਉਹ ਨਾ ਮਨਜ਼ੂਰ ਸੀ ਦੇ ਚਲਦਿਆਂ ਲੰਘੇ ਦਿਨਾਂ ਮੁੰਡੇ ਨੂੰ ਘਰ ਸੱਦ ਕੁਟਾਪਾ ਵੀ ਚਾੜ੍ਹਿਆ ਗਿਆ। ਜਿਸ ਤੇ ਪੁਲਸ ਥਾਣੇ ਵਿਚ ਹੋਈ ਸਿ਼ਕਾਇਤ ਦੇ ਚਲਦਿਆਂ ਕੇਸ ਵੀ ਦਰਜ ਹੋਇਆ।
