ਆਈਏਐਸ ਅਧਿਕਾਰੀ ਪੂਜਾ ਖੇਡਕਰ ਦੀ ਮਾਂ ਨੇ ਲੋਕਾਂ ਨੂੰ ਪਿਸਤੌਲ ਨਾਲ ਧਮਕਾਇਆ

ਦੁਆਰਾ: Punjab Bani ਪ੍ਰਕਾਸ਼ਿਤ :Friday, 12 July, 2024, 08:23 PM

ਆਈਏਐਸ ਅਧਿਕਾਰੀ ਪੂਜਾ ਖੇਡਕਰ ਦੀ ਮਾਂ ਨੇ ਲੋਕਾਂ ਨੂੰ ਪਿਸਤੌਲ ਨਾਲ ਧਮਕਾਇਆ
ਪੁਣੇ, 12 ਜੁਲਾਈ : ਆਈਏਐਸ ਅਧਿਕਾਰੀ ਪੂਜਾ ਖੇਡਕਰ ਦੀਆਂ ਮੁਸ਼ਕਲਾਂ ਵਧਦੀਆਂ ਜਾ ਰਹੀਆਂ ਹਨ। ਉਸ ਦੀ ਮਾਂ ਵੱਲੋਂ ਕੁਝ ਲੋਕਾਂ ਨੂੰ ਪਿਸਤੌਲ ਨਾਲ ਧਮਕਾਉਂਦੇ ਹੋਏ ਦੀ ਇੱਕ ਵੀਡੀਓ ਵਾਇਰਲ ਹੋਈ ਹੈ। ਪੁਣੇ ਦਿਹਾਤੀ ਪੁਲੀਸ ਦੇ ਇੱਕ ਅਧਿਕਾਰੀ ਨੇ ਕਿਹਾ ਕਿ ਤੱਥਾਂ ਦਾ ਪਤਾ ਲਗਾਉਣ ਲਈ ਜਾਂਚ ਸ਼ੁਰੂ ਕੀਤੀ ਜਾਵੇਗੀ ਜਿਸ ਵਿੱਚ ਪਤਾ ਲਾਇਆ ਜਾਵੇਗਾ ਕਿ ਕੀ ਉਸ ਕੋਲ ਅਸਲਾ ਲਾਇਸੈਂਸੀ ਹੈ ਕਿ ਨਹੀਂ। 2023 ਬੈਚ ਦੀ ਆਈਏਐਸ ਅਧਿਕਾਰੀ ’ਤੇ ਗਲਤ ਢੰਗ ਨਾਲ ਨੌਕਰੀ ਹਾਸਲ ਕਰਨ ਦੇ ਦੋਸ਼ ਲੱਗੇ ਹਨ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਵੀਡੀਓ ਵਿਚਲੀ ਘਟਨਾ ਪੁਣੇ ਦੀ ਮੁਲਸ਼ੀ ਤਹਿਸੀਲ ਦੇ ਧਦਵਾਲੀ ਪਿੰਡ ਵਿਚ ਵਾਪਰੀ ਜਿੱਥੇ ਪੂਜਾ ਦੇ ਪਿਤਾ ਦਿਲੀਪ ਨੇ ਜ਼ਮੀਨ ਖਰੀਦੀ ਹੋਈ ਹੈ। ਸਥਾਨਕ ਲੋਕਾਂ ਨੇ ਦਾਅਵਾ ਕੀਤਾ ਸੀ ਕਿ ਖੇਡਕਰ ਨੇ ਗੁਆਂਢੀ ਕਿਸਾਨਾਂ ਦੀ ਜ਼ਮੀਨ ’ਤੇ ਕਬਜ਼ਾ ਕੀਤਾ ਹੋਇਆ ਹੈ। ਦੋ ਮਿੰਟ ਦੇ ਇਸ ਵੀਡੀਓ ਵਿੱਚ ਪੂਜਾ ਖੇਡਕਰ ਦੀ ਮਾਂ ਮਨੋਰਮਾ ਖੇਡਕਰ ਆਪਣੇ ਸੁਰੱਖਿਆ ਕਰਮੀਆਂ ਨਾਲ ਗੁਆਂਢੀਆਂ ਨਾਲ ਬਹਿਸ ਕਰਦੀ ਹੋਈ ਦਿਖਾਈ ਦੇ ਰਹੀ ਹੈ।