Breaking News ਹਾਦਸਾ : ਸ਼ਰਧਾਂਲੂਆਂ ਨਾਲ ਭਰੀ ਬੱਸ ਨੂੰ ਲੱਗੀ ਅੱਗ, 9 ਦੀ ਮੌਤ ਤੇ ਕਈ ਜ਼ਖਮੀਆਪ ਪਾਰਟੀ ਨੇ ਸਵਾ ਦੋ ਸਾਲ ਦੇ ਸਮੇ ਵਿੱਚ ਜਿਤਿਆ ਲੋਕਾਂ ਦਾ ਦਿਲ : ਭਗਵੰਤ ਮਾਨਪ੍ਰਨੀਤ ਕੌਰ ਨੇ ਰਾਜੀਵ ਗਾਂਧੀ ਯੂਨੀਵਰਸਿਟੀ ਆਫ਼ ਲਾਅ ਦੇ ਚਾਰ ਵਿਦਿਆਰਥੀਆਂ ਦੀ ਸੜਕ ਹਾਦਸੇ ਵਿੱਚ ਮੌਤ ’ਤੇ ਡੂੰਘੇ ਦੁੱਖ ਦਾ ਕੀਤਾ ਪ੍ਰਗਟਾਵਾਮੁੱਖ ਚੋਣ ਅਧਿਕਾਰੀ ਨੇ ਅਜਨਾਲਾ ਚੋਣ ਰੈਲੀ 'ਚ ਚੱਲੀ ਗੋਲੀ ਦੀ ਡੀਜੀਪੀ ਤੋਂ ਮੰਗੀ ਰਿਪੋਰਟਲੋਕ ਸਭਾ ਚੋਣਾਂ ਦੌਰਾਨ ਤਾਇਨਾਤ ਹੋਣ ਵਾਲੇ ਚੋਣ ਅਮਲੇ ਦੀ ਦੂਜੀ ਰਿਹਰਸਲ 19 ਮਈ ਨੂੰ ਹੋਵੇਗੀ: ਜ਼ਿਲ੍ਹਾ ਚੋਣ ਅਫ਼ਸਰਜਨਰਲ ਅਬਜਰਵਰ ਦਿਨੇਸ਼ਨ ਐਚ. ਵੱਲੋਂ ਲਹਿਰਾ ਅਤੇ ਖਨੌਰੀ ਵਿਖੇ ਵੱਖ-ਵੱਖ ਪੋਲਿੰਗ ਬੂਥਾਂ ਦਾ ਜਾਇਜ਼ਾਵੋਟਰ ਜਾਗਰੂਕਤਾ ਲਈ ਸਵੀਪ ਗਤੀਵਿਧੀਆਂ ਅਧੀਨ ਕਰਵਾਈ ਸਾਈਕਲ ਰੈਲੀਮਹਿਲਾ ਸਸ਼ਕਤੀਕਰਨ ਦੀ ਗੱਲ ਤਾਂ ਛੱਡੋ, 'ਆਪ' ਆਗੂ ਔਰਤਾਂ ਦੀ ਇੱਜ਼ਤ ਵੀ ਨਹੀਂ ਕਰਦੇ: ਬੀਬਾ ਜੈ ਇੰਦਰ ਕੌਰ

ਆਪ ਸਰਕਾਰ ਖਿਲਾਫ ਭੜਕਿਆ ਅਕਾਲੀ ਦਲ : ਠੋਕਿਆ ਡੀ.ਸੀ. ਦਫ਼ਤਰ ਸਾਹਮਣੇ ਜ਼ੋਰਦਾਰ ਧਰਨਾ

ਦੁਆਰਾ: News ਪ੍ਰਕਾਸ਼ਿਤ :Friday, 17 March, 2023, 07:24 PM

ਤਿੱਖੀ ਨਾਅਰੇਬਾਜ਼ੀ : ਸੈਂਕੜੇ ਵਰਕਰਾਂ ਨੇ ਕੱਢੀ ਸਰਕਾਰ ਖਿਲਾਫ ਭੜਾਸ
– ਸਰਕਾਰ ਲੋਕਾਂ ਦੀ ਜਾਨ-ਮਾਲ ਦੀ ਸੁਰੱਖਿਆ ਕਰਨ ਵਿੱਚ ਅਸਫਲ : ਰੱਖੜਾ

– ਸਰਕਾਰ ਲੋਕਾਂ ਦੇ ਮਸਲੇ ਹੱਲ ਕਰਨ ਵਿੱਚ ਨਾਕਾਮ : ਬਿੱਟੂ ਚੱਠਾ
ਪਟਿਆਲਾ, 17 ਮਾਰਚ :
ਆਮ ਆਦਮੀ ਪਾਰਟੀ ਦੀ ਸਰਕਾਰ ਦਾ ਇੱਕ ਸਾਲ ਪੂਰਾ ਹੋਣ ‘ਤੇ ਅੱਜ ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਨੇ ਡੀ.ਸੀ. ਦਫ਼ਤਰ ਸਾਹਮਣੇ ਹਲਕਾ ਪਟਿਆਲਾ ਦਿਹਾਤੀ ਦੇ ਇੰਚਾਰਜ ਜਸਪਾਲ ਸਿੰਘ ਬਿੱਟੂ ਚੱਠਾ ਦੀ ਅਗਵਾਈ ਵਿੱਚ ਜ਼ੋਰਦਾਰ ਧਰਨਾ ਲਗਾਕੇ ਸਰਕਾਰ ਖਿਲਾਫ ਭੜਾਸ ਕੱਢੀ। ਅਕਾਲੀ ਦਲ ਨੇ ਸਰਕਾਰ ਖਿਲਾਫ ਤਿੱਖੀ ਨਾਅਰੇਬਾਜੀ ਦੌਰਾਨ ਆਮ ਆਦਮੀ ਦੀ ਸਰਕਾਰ ਨੂੰ ਸੂਬੇ ਦੀ ਸਭ ਤੋਂ ਅਸਫਲ ਸਰਕਾਰ ਕਰਾਰ ਦਿੱਤਾ ਹੈ। ਸੈਂਕੜਿਆਂ ਦੀ ਗਿਣਤੀ ਵਿੱਚ ਪੁੱਜੇ ਵਰਕਰਾਂ ਨੇ ਸਰਕਾਰ ਖਿਲਾਫ ਵੱਡਾ ਰੋਸ਼ ਜਾਹਿਰ ਕੀਤਾ ਹੈ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਨੇਤਾਵਾਂ ਨੇ ਧਰਨੇ ਤੋਂ ਬਾਅਦ ਪ੍ਰਸ਼ਾਸ਼ਨਿਕ ਅਧਿਕਾਰੀਆਂ ਨੂੰ ਲੋਕਾਂ ਦੇ ਮਸਲੇ ਹੱਲ ਕਰਨ ਲਈ ਮੈਮੋਰੰਡਮ ਦਿੱਤਾ।
ਧਰਨੇ ਵਿੱਚ ਵਿਸ਼ੇਸ਼ ਤੌਰ ‘ਤੇ ਪੁੱਜੇ ਪੰਜਾਬ ਦੇ ਸਾਬਕਾ ਅਕਾਲੀ ਮੰਤਰੀ ਅਤੇ ਜ਼ਿਲਾ ਪ੍ਰਧਾਨ ਸੁਰਜੀਤ ਸਿੰਘ ਰੱਖੜਾ ਨੇ ਆਖਿਆ ਕਿ ਇਕ ਸਾਲ ਵਿੱਚ ਕਿਸਾਨਾਂ, ਦਲਿਤਾ,ਮੁਜਦਰਾਂ,ਮੁਲਾਜਮਾਂ ਦੇ ਮਸਲੇ ਹੱਲ ਨਹੀਂ ਹੋ ਸਕੇ ਹਨ, ਜਿਸ ਕਾਰਨ ਸੂਬੇ ਵਿੱਚ ਤਰਾਹ ਤਰਾਹ ਵਾਲਾ ਮਾਹੌਲ ਹੈ। ਸ੍ਰ. ਰੱਖੜਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਚੋਣਾਂ ਤੋ ਪਹਿਲਾਂ ਲੋਕਾਂ ਨਾਲ ਵਾਅਦਾ ਕੀਤਾ ਸੀ ਕਿ ਸਾਡੇ ਆਗੂ ਸਰੁੱਖਿਆਂ ਦਸਤੇ ਨਹੀ ਲੈਣਗੇ ਪਰ ਹੁਣ ਸਰਕਾਰ ਨੇ ਪੰਜਾਬ ਦੇ ਖਜਾਨੇ ਤੇ ਭਾਰ ਪਾਉਦਿਆਂ ਕੇਂਦਰੀ ਸੁਰੱਖਿਆਂ ਦਸਤਿਆਂ ਦਾ ਬੋਝ ਪੰਜਾਬ ਦੇ ਖਜਾਨੇ ਤੇ ਪਾ ਦਿੱਤਾ ਹੈ।
ਇਸ ਮੌਕੇ ਸੰਬੋਧਨ ਕਰਦਿਆਂ ਜਸਪਾਲ ਸਿੰਘ ਬਿੱਟੂ ਚੱਠਾ ਨੇ ਆਖਿਆ ਕਿ ਇੱਕ ਸਾਲ ਬਾਅਦ ਵੀ ਸਰਕਾਰ ਕੀਤੇ ਵਾਅਦੇ ਅਨੁਸਾਰ ਔਰਤਾਂ ਨੂੰ ਇਕ ਹਜਾਰ ਰੁਪਏ ਮਹੀਨਾਂ ਨਹੀਂ ਦੇ ਸਕੀ ਹੈ। ਆਮ ਆਦਮੀ ਪਾਰਟੀ ਨੇ ਵਾਅਦਾ ਕੀਤਾ ਸੀ ਕਿ ਬੇਰੁਜਗਾਰ ਨੋਜਵਾਨਾ ਨੂੰ 2500 ਰੁਪਏ ਦਿੱਤੇ ਜਾਣਗੇ, ਜੋਕਿ ਨਹੀਂ ਦਿੱਤੇ ਗਏ ਹਨ। ਉਨਾ ਕਿਹਾ ਕਿ ਗਰੀਬ ਲੋਕਾਂ ਦੇ ਆਟਾ,ਦਾਲ ਸਕੀਮ ਵਿਚੋ ਨਾ ਕੱਟਣ ਦੀ ਸਖਤ ਨਿਖੇਧੀ ਕੀਤੀ।ਉਨਾ ਦੋਸ਼ ਲਗਾਇਆ ਕਿ ਪੰਜਾਬ ਸਰਕਾਰ ਦਿੱਲੀ ਤੋ ਚਲ ਰਹੀ ਹੈ।ਉਨਾਂ ਕਿਹਾ ਕਿ ਦਿਲੀ ਵਾਗ ਪੰਜਾਬ ਵਿੱਚ ਸਰਾਬ ਦੇ ਘੁਟਾਲੇ ਦੀ ਜਾਚ ਕੀਤੀ ਜਾਵੇ।
ਇਸ ਮੋਕੇ ਤੇ ਗੁਰਪ੍ਰੀਤ ਸਿੰਘ ਰਾਜੂ ਖੰਨਾ, ਸਤਵਿੰਦਰ ਸਿੰਘ ਟੋਹੜਾ ਮੈਬਰ ਐਸ.ਜੀ.ਪੀ.ਸੀ, ਸੁਰਜੀਤ ਸਿੰਘ ਅਬਲੋਵਾਲ ਸਾਬਕਾ ਚੇਅਰਮੈਨ, ਮਨਜੀਤ ਸਿੰਘ ਚਾਹਲ, ਜ਼ੋਗਾ ਸਿੰਘ ਪਨਾਉਦੀਆਂ ਜਨਰਲ ਸਕੱਤਰ, ਜਥੇਦਾਰ ਹਰਬੰਸ ਸਿੰਘ ਲੰਗ, ਜ਼ਸਪਾਲ ਸਿੰਘ ਕਲਿਆਣ, ਹਰਵਿੰਦਰ ਸਿੰਘ ਬੱਬੂ ਸਾਬਕਾ ਕੌਂਸਲਰ, ਪਰਮਜੀਤ ਸਿੰਘ ਪੰਮਾ, ਮਾਲਵਿੰਦਰ ਸਿੰਘ ਝਿਲ, ਕੇਸ਼ਰ ਸਿੰਘ, ਬਲਦੇਵ ਸਿੰਘ ਮਹਿਰਾਂ, ਮਹਿੰਦਰ ਪਾਲ ਸਿੰਘ ਸੋਢੀ, ਜ਼ੋਗਾ ਸਿੰਘ ਸੰਧੂ, ਇੰਦਰਜੀਤ ਸਿੰਘ ਰੱਖੜਾ, ਸੋਨੀ ਪੀ.ਏ. ਸੰਦੀਪ ਸਿੰਘ ਸੰਧੂ, ਸੁਰਜੀਤ ਸਿੰਘ ਰਾਜੂ, ਮਨਪ੍ਰੀਤ ਸਿੰਘ ਚੱਡਾ, ਸੁਰਿੰਦਰ ਸਿੰਘ ਸੱਦੋ, ਮੱਘਰ ਸਿੰਘ ਕਨਸੂਹਾ, ਲਖਬੀਰ ਸਿੰਘ ਲੋਟ, ਐਡਵੋਕੇਟ ਸੁਖਵਿੰਦਰ ਸਿੰਘ ਬੋਬੀ, ਸੁਖਮਿੰਦਰ ਸਿੰਘ ਮਿੱਟਾ, ਰਛਪਾਲ ਸਿੰਘ ਧੰਜੂ, ਅਵਤਾਰ ਸਿੰਘ ਹੈਪੀ, ਜ਼ਸਵਿੰਦਰ ਸਿੰਘ ਚੀਮਾ, ਨਵਜੋਤ ਸਿੰਘ, ਬਲਵਿੰਦਰ ਸਿੰਘ ਢਿਲੋ, ਗੁਰਵਿੰਦਰ ਸਿੰਘ ਧੀਮਾਨ, ਜ਼ਸਵਿੰਦਰ ਪਾਲ ਸਿੰਘ ਚੱਢਾ, ਹਰਫੂਲ ਸਿੰਘ ਭੰਗੂ, ਗੁਰਮੁੱਖ ਸਿੰਘ ਕਨਸੂਹਾ, ਸੁਖਬੀਰ ਸਿੰਘ ਅਬਲੋਵਾਲ,ਰਵਿੰਦਰਪਾਲ ਸਿੰਘ ਗਰੋਵਰ,ਸੰਕੂ ਗਰੋਵਰ,ਨਰਿੰਦਰ ਸਿੰਘ ਕਮਲ,ਲਖਵੀਰ ਸਿੰਘ ਭੱਟੀ ਅਤੇ ਇਸਤਰੀ ਵਿੰਗ ਦੇ ਆਗੂ ਜ਼ਸਪਾਲ ਕੋਰ,ਗੁਰਸ਼ਰਨ ਕੋਰ ਕੋਹਲੀ,ਹਰਭਜਨ ਕੋਰ ਸਿਧੂ,ਸਵਰਨ ਲਤਾ,ਜ਼ਸਪ੍ਰੀਤ ਕੋਰ ਭਿੰਡਰ,ਪਵਨ ਘਈ,ਬਚਿੱਤਰ ਸਿੰਘ,ਜਗਜੀਤ ਸਿੰਘ ਸੋਨੀ,ਗੁਰੁਮੱਖ ਸਿੰਘ ਸਰਕਲ ਪ੍ਰਧਾਨ,ਰਜਿੰਦਰ ਸਿੰਘ,ਸੇਸਿੰਘ,ਬਲਬੀਰ ਸਿੰਘ,ਅਮਰੀਕ ਸਿੰਘ,ਗੁਰਮੀਤ ਸਿੰਘ ਅਜਨੋਦਾ,ਨਰਿੰਦਰ ਸਿੰਘ ਝਿਲ ਪੀਏ ਜ਼ਸਪਾਲ ਸਿੰਘ ਚੱਠਾ ਆਦਿ ਹਾਜਰ ਸਨ।



Scroll to Top