ਆਪਣੇ ਹੀ ਪੁੱਤਰ ਤੇ ਗੋਲੀ ਚਲਾਉਣ ਦੇ ਦੋਸ਼ ਹੇਠ ਸਾਬਕਾ ਸੀ. ਆਰ. ਪੀ. ਐਫ. ਜਵਾਨ ਗ੍ਰਿਫ਼ਤਾਰ

ਦੁਆਰਾ: Punjab Bani ਪ੍ਰਕਾਸ਼ਿਤ :Wednesday, 10 July, 2024, 12:12 PM

ਆਪਣੇ ਹੀ ਪੁੱਤਰ ਤੇ ਗੋਲੀ ਚਲਾਉਣ ਦੇ ਦੋਸ਼ ਹੇਠ ਸਾਬਕਾ ਸੀ. ਆਰ. ਪੀ. ਐਫ. ਜਵਾਨ ਗ੍ਰਿਫ਼ਤਾਰ
ਮਹਾਰਾਸ਼ਟਰ : ਮਹਾਰਾਸ਼ਟਰਾ ਦੇ ਨਾਗਪੁਰ ਸ਼ਹਿਰ ਵਿਚ ਇਕ 68 ਸਾਲਾ ਸਾਬਕਾ ਸੀ. ਆਰ. ਪੀ. ਐਫ. ਜਵਾਨ ਨੂੰ ਉਸ ਸਮੇਂ ਪੁਲਸ ਵਲੋਂ ਗ੍ਰਿਫ਼ਤਾਰ ਕਰ ਲਿਆ ਜਦੋਂ ਉਸਦਾ ਪੁੱਤਰ ਆਪਣੇ ਚਾਰ ਸਾਲਾ ਪੁੱਤਰ ਨੂੰ ਕੁੱਟ ਰਿਹਾ ਸੀ। ਪੁਲਸ ਨੇ ਦੱਸਿਆ ਕਿ ਜਿਸ ਗੋਲੀ ਚਲਾੳਣ ਵਾਲੇ ਨੰੁ ਗ੍ਰਿਫ਼ਤਾਰ ਕੀਤਾ ਹੈ ਉਹ ਮੌਜੂਦਾ ਸਮੇਂ ਵਿੱਚ ਇੱਕ ਬੈਂਕ ਕੈਸ਼ ਵੈਨ ਲਈ ਸੁਰੱਖਿਆ ਗਾਰਡ ਵਜੋਂ ਕੰਮ ਕਰ ਰਿਹਾ ਹੈ ਤੇ ਘਟਨਾ ਦਾ ਕਾਰਨ ਉਸਦੇ ਆਪਣੇ 40 ਸਾਲਾ ਪੁੱਤਰ ਅਤੇ ਨੂੰਹ ਨੂੰ 4 ਸਾਲ ਦੇ ਪੋਤੇ ਦੀ ਕੁੱਟਮਾਰ ਕਰਨ ਲਈ ਝਿੜਕੇ ਜਾਣ ਤੇ ਗੁੱਸੇ ਵਿਚ ਆਉਣਾ ਹੈ।