ਬੱਚੀ ਨੂੰ ਇਕ ਵਿਅਕਤੀ ਦੇ ਹਵਾਲੇ ਦੇ ਕੇ ਔਰਤ ਹੋਈ ਫੁਰਰ
ਦੁਆਰਾ: Punjab Bani ਪ੍ਰਕਾਸ਼ਿਤ :Wednesday, 10 July, 2024, 11:49 AM

ਬੱਚੀ ਨੂੰ ਇਕ ਵਿਅਕਤੀ ਦੇ ਹਵਾਲੇ ਦੇ ਕੇ ਔਰਤ ਹੋਈ ਫੁਰਰ
ਚੰਡੀਗੜ੍ਹ :ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਦੇ ਜੀ. ਐੱਮ. ਸੀ. ਐੱਚ.-32 ਦੀ ਐਮਰਜੈਂਸੀ ਦੇ ਬਾਹਰ ਪਾਰਕ ’ਚ ਬੈਠੇ ਇਕ ਵਿਅਕਤੀ ਨੂੰ ਇਕ ਔਰਤ ਬੱਚੀ ਸੌਂਪ ਕੇ ਸੌਂਪ ਕੇ ਉਸ ਵੇਲੇ ਫਰਾਰ ਹੋ ਗਈ ਜਦੋਂ ਉਸਨੇ ਬੱਚੀ ਲਈ ਦਵਾਈ ਲਿਆਉਣ ਦਾ ਬਹਾਨਾ ਲਗਾਇਆ। ਔਰਤ ਵਲੋਂ ਜਿਸ ਵਿਅਕਤੀ ਨੂੰ ਬੱਚੀ ਪਕੜਾ ਕੇ ਫੁਰਰ ਹੋਇਆ ਗਿਆ ਵਲੋਂ ਕਾਫ਼ੀ ਸਮੇਂ ਤੱਕ ਔਰਤ ਦੇ ਆਉਣ ਦੀ ਉਡੀਕ ਕੀਤੀ ਗਈ ਪਰ ਔਰਤ ਦੇ ਨਾ ਆਉਣ ਦੇ ਚਲਦਿਆਂ ਅਖੀਰ ਇਸ ਘਟਨਾਕ੍ਰਮ ਸਬੰਧੀ ਪੁਲਸ ਨੂੰ ਜਾਣਕਾਰੀ ਦਿੱਤੀ ਗਈ।
ਸੂਚਨਾ ਮਿਲਣ ਤੋਂ ਬਾਅਦ ਪਹੁੰਚੀ ਪੁਲਸ ਨੇ ਬੱਚੀ ਨੂੰ ਹਸਪਤਾਲ ’ਚ ਦਾਖ਼ਲ ਕਰਵਾਇਆ ਤੇ ਮਾਮਲਾ ਦਰਜ ਕੀਤਾ। ਉਕਤ ਘਟਨਾਕ੍ਰਮ ਦੇ ਚਲਦਿਆਂ ਸੈਕਟਰ 34 ਥਾਣਾ ਪੁਲਸ ਵਲੋਂ ਮੁਲਜ਼ਮ ਦੀ ਪਛਾਣ ਲਈ ਸੀ. ਸੀ. ਟੀ. ਵੀ. ਕੈਮਰੇ ਚੈੱਕ ਕੀਤੇ ਜਾ ਰਹੇ ਹਨ।
