ਪਿੰਡ ਲੋਹਟਬੱਦੀ ਦੇ 20 ਸਾਲਾ ਨੌਜਵਾਨ ਦਾ ਦੁਬਈ ’ਚ ਹੋਇਆ ਕਤਲ
ਦੁਆਰਾ: Punjab Bani ਪ੍ਰਕਾਸ਼ਿਤ :Wednesday, 10 July, 2024, 11:15 AM

ਪਿੰਡ ਲੋਹਟਬੱਦੀ ਦੇ 20 ਸਾਲਾ ਨੌਜਵਾਨ ਦਾ ਦੁਬਈ ’ਚ ਹੋਇਆ ਕਤਲ
ਰਾਏਕੋਟ : ਪੰਜਾਬ ਦੇ ਸ਼ਹਿਰ ਰਾਏਕੋਟ ਦੇ ਪਿੰਡ ਲੋਹਟਬੱਦੀ ਦੇ 20 ਸਾਲਾ ਨੌਜਵਾਨ ਦਾ ਵਿਦੇਸ਼ੀ ਧਰਤੀ ਦੁਬਈ ਵਿਖੇ ਕਤਲ ਕਰ ਦਿੱਤਾ ਗਿਆ। ਮ੍ਰਿਤਕ ਦੇ ਪਿਤਾ ਦਿਲਬਾਗ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੇ ਇਕਲੌਤੇ ਪੁੱਤਰ ਮਨਜੋਤ ਸਿੰਘ ਨੂੰ ਇਕ ਸਾਲ ਪਹਿਲਾਂ ਕਰਜ਼ਾ ਚੁੱਕ ਕੇ ਰੁਜ਼ਗਾਰ ਲਈ ਦੁਬਈ ਭੇਜਿਆ ਸੀ। ਕੁਝ ਦਿਨ ਪਹਿਲਾਂ ਉੱਥੇ ਮਨਜੋਤ ਨਾਲ ਰਹਿੰਦੇ ਇਕ ਹੋਰ ਲੜਕੇ ਦੀ ਪਾਕਿਸਤਾਨੀ ਲੜਕਿਆਂ ਨਾਲ ਕਿਸੇ ਕਾਰਨ ਲੜਾਈ ਹੋ ਗਈ। ਇਸ ਦੌਰਾਨ ਪਾਕਿਸਤਾਨੀ ਲੜਕਿਆਂ ਨੇ ਇਨ੍ਹਾਂ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਇਸ ਹਮਲੇ ’ਚ ਮਨਜੋਤ ਦੀ ਮੌਤ ਹੋ ਗਈ ਜਦਿਕ ਦੂਜਾ ਲੜਕਾ ਜ਼ਖ਼ਮੀ ਹੋ ਗਿਆ। ਓਧਰ ਮਨਜੋਤ ਦੀ ਲਾਸ਼ ਭਾਰਤ ਲਿਆਉਣ ਸਬੰਧੀ ਸ੍ਰੀ ਫ਼ਤਹਿਗੜ੍ਹ ਸਾਹਿਬ ਤੋਂ ਐੱਮਪੀ ਡਾ. ਅਮਰ ਸਿੰਘ ਨੇ ਕੇਂਦਰੀ ਵਿਦੇਸ਼ ਮੰਤਰਾਲੇ ਨਾਲ ਸੰਪਰਕ ਕੀਤਾ ਹੈ।
