66 ਕਿਲੋ ਅਫੀਮ ਤਸਕਰੀ ਦੇ ਮਾਮਲੇ `ਚ ਮਾਸਟਰਮਾਇੰਡ ਨੂੰ ਝਾਰਖੰਡ ਤੋਂ ਫਾਜਿ਼ਲਕਾ ਪੁਲਸ ਨੇ ਕੀਤਾ ਗ੍ਰਿਫਤਾਰ

ਦੁਆਰਾ: Punjab Bani ਪ੍ਰਕਾਸ਼ਿਤ :Monday, 08 July, 2024, 05:42 PM

66 ਕਿਲੋ ਅਫੀਮ ਤਸਕਰੀ ਦੇ ਮਾਮਲੇ `ਚ ਮਾਸਟਰਮਾਇੰਡ ਨੂੰ ਝਾਰਖੰਡ ਤੋਂ ਫਾਜਿ਼ਲਕਾ ਪੁਲਸ ਨੇ ਕੀਤਾ ਗ੍ਰਿਫਤਾਰ
ਫਾਜ਼ਿਲਕਾ : ਫਾਜ਼ਿਲਕਾ ਪੁਲਸ ਨੇ 66 ਕਿਲੋ ਅਫੀਮ ਮਾਮਲੇ ਦੇ ਮੁੱਖ ਸਰਗਨ੍ਹਾਂ ਨੂੰ ਝਾਰਖੰਡ ਤੋਂ ਗ੍ਰਿਫ਼ਤਾਰ ਕਰਕੇ ਲਿਆਂਦਾ ਗਿਆ ਹੈ। ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਐਸ. ਐਸ. ਪੀ. ਡਾ. ਪ੍ਰਗਿਆ ਜੈਨ ਨੇ ਦੱਸਿਆ ਕਿ ਫਾਜ਼ਿਲਕਾ ਪੁਲਸ ਵੱਲੋ ਪਿਛਲੇ ਦਿਨੀਂ 66 ਕਿਲੋਗ੍ਰਾਮ ਅਫ਼ੀਮ ਦੀ ਵੱਡੀ ਰਿਕਵਰੀ ਕਰਕੇ ਦੋ ਵਿਅਕਤੀਆਂ ਨੂੰ ਕਾਬੂ ਕੀਤਾ ਗਿਆ ਸੀ, ਜਿਸ ਤੇ ਮੁੱਕਦਮਾ ਦਰਜ ਕਰਕੇ ਕਾਰਵਾਈ ਕੀਤੀ ਜਾ ਰਹੀ ਸੀ ਦੋ ਨੂੰ ਮੌਕਾ ਤੇ ਕਾਬੂ ਕੀਤਾ ਗਿਆ ਸੀ ਜਦਕਿ ਇਸ ਮੁੱਕਦਮਾ ਵਿੱਚ ਇਕ ਹੋਰ ਨਾਮਜ਼ਦ ਨੂੰ ਕਾਬੂ ਕਰਨ ਲਈ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਸਨ।