ਪਿੰਡ ਸੁੰਨੜ ਕਲਾਂ ਵਿਚ ਕਿਸਾਨ ਤੇ ਖੇਤਾਂ ਵਿਚ ਝੋਨਾ ਲਗਾਉਂਦਿਆਂ ਚੱਲੀਆਂ ਗੋਲੀਆਂ

ਦੁਆਰਾ: Punjab Bani ਪ੍ਰਕਾਸ਼ਿਤ :Monday, 08 July, 2024, 05:36 PM

ਪਿੰਡ ਸੁੰਨੜ ਕਲਾਂ ਵਿਚ ਕਿਸਾਨ ਤੇ ਖੇਤਾਂ ਵਿਚ ਝੋਨਾ ਲਗਾਉਂਦਿਆਂ ਚੱਲੀਆਂ ਗੋਲੀਆਂ
ਜਲੰਧਰ, 8 ਜੁਲਾਈ : ਜਲੰਧਰ ਅਧੀਨ ਆਉਂਦੇ ਨੂਰਮਹਿਲ ਅਤੇ ਉਸ ਅਧੀਨ ਥਾਣਾ ਅਧੀਨ ਆਉਂਦੇ ਪਿੰਡ ਸੁੰਨੜ ਕਲਾਂ ਵਿੱਚ ਇਕ ਕਿਸਾਨ `ਤੇ ਖੇਤਾਂ ਵਿਚ ਝੋਨਾ ਲਗਾਉਂਦੇ ਵੇਲੇ ਗੋਲ਼ੀਆਂ ਚਲਾਏ ਜਾਣ ਕਾਰਨ ਕਿਸਾਨ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ ਹੈ, ਜਿਸ ਨੂੰ ਇਲਾਜ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ।ਦੱਸਣਯੋਗ ਹੈ ਕਿ ਖੇਤਾਂ ਵਿੱਚ ਕਿਸਾਨ ਰੇਸ਼ਮ ਸਿੰਘ ਆਪਣੇ ਖੇਤਾਂ ਵਚ ਝੋਨਾ ਲਗਵਾ ਰਹੇ ਸਨ ਤੇ ਆਪਣੀ ਲੇਬਰ ਕੋਲ ਪਹੁੰਚੇ ਹੀ ਸਨ ਕਿ ਮੋਟਰਸਾਈਕਲ ਸਵਾਰ ਤਿੰਨ ਵਿਅਕਤੀਆਂ ਨੇ ਗੋਲੀਆਂ ਚਲਾ ਦਿੱਤੀਆਂ, ਜਿਸ ਕਾਰਨ ਉਸ ਦੇ ਢਿੱਡ ਵਿੱਚ ਗੋਲ਼ੀ ਲੱਗਣ ਕਾਰਨ ਉਹ ਗੰਭੀਰ ਫੱਟੜ ਹੋ ਗਿਆ। ਗੰਭੀਰ ਰੂਪ ਵਿਚ ਜ਼ਖ਼ਮੀ ਹਾਲਾਤ ਵਿਚ ਕਿਸਾਨ ਰੇਸ਼ਮ ਸਿੰਘ ਨੂੰ ਲੁਧਿਆਣਾ ਦੇ ਡੀ. ਐੱਮ. ਸੀ. ਹਸਪਤਾਲ ਲਿਜਾਇਆ ਗਿਆ ਹੈ। ਮੌਕੇ `ਤੇ ਪੁੱਜੀ ਥਾਣਾ ਨੂਰਮਹਿਲ ਦੀ ਪੁਲਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਫਿਲਹਾਲ ਗੋਲ਼ੀਆਂ ਚਲਾਉਣ ਦਾ ਕਾਰਨ ਅਜੇ ਪਤਾ ਨਹੀਂ ਲੱਗ ਸਕਿਆ ਹੈ।