ਬੀ. ਐੱਸ. ਐੱਫ਼. ਨੇ ਖੋਜ ਮੁਹਿੰਮ ਦੌਰਾਨ ਡਰੋਨ ਅਤੇ ਹੈਰੋਇਨ ਕੀਤੀ ਬਰਾਮਦ
ਦੁਆਰਾ: Punjab Bani ਪ੍ਰਕਾਸ਼ਿਤ :Monday, 08 July, 2024, 02:42 PM

ਬੀ. ਐੱਸ. ਐੱਫ਼. ਨੇ ਖੋਜ ਮੁਹਿੰਮ ਦੌਰਾਨ ਡਰੋਨ ਅਤੇ ਹੈਰੋਇਨ ਕੀਤੀ ਬਰਾਮਦ
ਚੰਡੀਗੜ੍ਹ, 8 ਜੁਲਾਈ : ਸੀਮਾ ਸੁਰੱਖਿਆ ਬਲ ਦੇ ਜਵਾਨਾਂ ਵੱਲੋਂ ਚਲਾਈਆਂ ਦੋ ਵੱਖ-ਵੱਖ ਖੋਜ ਮੁਹਿੰਮਾਂ ਦੌਰਾਨ ਪਾਕਿਸਤਾਨੀ ਡਰੋਨ ਅਤੇ ਹੈਰੋਇਨ ਬਰਮਾਦ ਕੀਤੇ ਗਏ ਹਨ। ਬੀਐੱਸਐੱਫ਼ ਅਧਿਕਾਰੀਆਂ ਨੇ ਦੱਸਿਆ ਕਿ ਤਰਨਤਾਰਨ ਜ਼ਿਲ੍ਹੇ ਦੇ ਪਿੰਡ ਵਾਨ ਵਿੱਚੋਂ ਪਾਕਿਸਤਾਨੀ ਡਰੋਨ ਡੀਜੀਆਈ ਮੈਵਿਕ 3 ਕਾਲਸਿਕ ਬਰਾਮਦ ਕੀਤਾ ਹੈ, ਜੋ ਕਿ ਚੀਨ ਦਾ ਬਣਿਆ ਹੋਇਆ ਹੈ। ਇਸੇ ਤਰ੍ਹਾਂ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਰੋੜਾਵਾਲਾ ਵਿਚੋਂ ਸੂਚਨਾ ਦੇ ਅਧਾਰ ‘ਤੇ ਕੀਤੀ ਖੋਜ ਦੌਰਾਨ 250 ਗ੍ਰਾਮ ਹੈਰੋਇਨ ਦੀ ਬਰਾਮਦਗੀ ਕੀਤੀ ਗਈ ਹੈ।
