ਰਸਮੀ ਨਾਮੀ ਔਰਤ ਦਾ ਹੋਇਆ ਆਸਟ੍ਰੇਲੀਆ ਦੇ ਸ਼ਹਿਰ ਸਿਡਨੀ ਦੇ ਪੱਛਮ ਵਿੱਚ ਕਤਲ
ਦੁਆਰਾ: Punjab Bani ਪ੍ਰਕਾਸ਼ਿਤ :Monday, 08 July, 2024, 01:41 PM

ਰਸਮੀ ਨਾਮੀ ਔਰਤ ਦਾ ਹੋਇਆ ਆਸਟ੍ਰੇਲੀਆ ਦੇ ਸ਼ਹਿਰ ਸਿਡਨੀ ਦੇ ਪੱਛਮ ਵਿੱਚ ਕਤਲ
ਆਸਟ੍ਰੇਲੀਆ, 8 ਜੁਲਾਈ () : 20 ਸਾਲਾ ਰਸ਼ਮੀ ਨਾਮੀ ਇਕ ਮਹਿਲਾ ਜੋ ਆਸਟ੍ਰੇਲੀਆ ਦੇ ਸ਼ਹਿਰ ਸਿਡਨੀ ਦੇ ਪੱਛਮ ਵਿੱਚ ਇੱਕ ਘਰ ਵਿੱਚ ਰਹਿੰਦੀ ਸੀ ਦਾ ਕਤਲ ਹੋ ਜਾਣ ਦੀ ਸੂਚਨਾ ਪ੍ਰਾਪਤ ਹੋਈ ਹੈ। ਮੌਕੇ `ਤੇ ਪਹੁੰਚੀ ਪੁਲਸ ਨੰੁ ਔਰਤ ਦੀ ਛਾਤੀ ਵਿੱਚ ਦੋ ਚਾਕੂ ਦੇ ਜ਼ਖ਼ਮ ਦਿਖੇ, ਜਿਸਨੂੰ ਫਸਟ ਰਾਹੀਂ ਸਾਂਹ ਦੇ ਕੇ ਜਿਊਂਦਾ ਕਰਨ ਦੀ ਪੂਰੀ ਕੋਸਿ਼ਸ਼ ਕੀਤੀ ਗਈ ਬਚਾਇਆ ਨਹੀਂ ਜਾ ਸਕਿਆ। ਉਕਤ ਘਟਨਾ ਤੋਂ ਬਾਅਦ ਲੋਕਾਂ ਵਲੋਂ ਇਕ ਵਿਅਕਤੀ ਨੂੰ ਭੱਜਦਿਆਂ ਵੇਖਿਆ ਗਿਆ ਸੀ। ਪੁਲਸ ਨੇ ਕਿਹਾ ਕਿ ਜਨਤਾ ਨੂੰ ਕੋਈ ਖ਼ਤਰਾ ਨਹੀਂ ਹੈ। ਇਸ ਘਟਨਾ ਸਬੰਧੀ ਜਾਣਕਾਰੀ ਰੱਖਣ ਵਾਲੇ ਕਿਸੇ ਵੀ ਵਿਅਕਤੀ ਨੂੰ ਪੁਲਸ ਨਾਲ ਸੰਪਰਕ ਕਰਨ ਦੀ ਅਪੀਲ ਕੀਤੀ ਗਈ ਹੈ। ਫਿਲਹਾਲ ਘਟਨਾ ਦੀ ਜਾਂਚ ਜਾਰੀ ਹੈ।
