ਪਿੰਡ ਅੱਟੀ ਦੇ ਗੁਰਦੁਆਰਾ ਸਿੰਘ ਸਭਾ ਵਿਖੇ ਨੇਪਾਲੀ ਵਿਅਕਤੀ ਕੀਤੀ ਬੇਅਦਬੀ
ਦੁਆਰਾ: Punjab Bani ਪ੍ਰਕਾਸ਼ਿਤ :Monday, 08 July, 2024, 01:32 PM

ਪਿੰਡ ਅੱਟੀ ਦੇ ਗੁਰਦੁਆਰਾ ਸਿੰਘ ਸਭਾ ਵਿਖੇ ਨੇਪਾਲੀ ਵਿਅਕਤੀ ਕੀਤੀ ਬੇਅਦਬੀ
ਗੋਰਾਇਆ, 8 ਜੁਲਾਈ () : ਪੰਜਾਬ ਦੇ ਗੋਰਾਇਆ ਨੇੜਲੇ ਪਿੰਡ ਅੱਟੀ ਦੇ ਗੁਰਦੁਆਰਾ ਸਿੰਘ ਸਭਾ ਵਿਖੇ ਨੇਪਾਲ ਦੇ ਇਕ ਵਿਅਕਤੀ ਵੱਲੋਂ
ਨਿਸ਼ਾਨ ਸਾਹਿਬ ਨਾਲ ਪਏ ਵਾਈਪਰ ਨਾਲ ਛੇੜਖਾਨੀ ਕਰਦਿਆਂ ਵਾਈਪਰ ਨਿਸ਼ਾਨ ਸਾਹਿਬ ਦੇ ਮਾਰਿਆ ਗਿਆ। ਉਪਰੋਕਤ ਘਟਨਾ ਨਾਲ ਸਿੱਖ ਸੰਗਤਾਂ ਦੇ ਹਿਰਦੇ ਵਲੂੰਧਰੇ ਗਏ ਹਨ। ਦੱਸਣਯੋਗ ਹੈ ਕਿ ਗੁਰਦੁਆਰਾ ਸਾਹਿਬ ਦੇ ਹੈੱਡ ਗ੍ਰੰਥੀ ਭਾਈ ਗੋਬਿੰਦ ਸਿੰਘ ਨੇ ਦੱਸਿਆ ਉਹ ਜਦੋਂ ਸਾਜਰੇ ਸਾਢੇ 5 ਵਜੇ ਦੇ ਕਰੀਬ ਗੁਰਦੁਆਰਾ ਸਾਹਿਬ ਵਿਖੇ ਨਿਤਨੇਮ ਕਰਦੇ ਹੋਏ ਅਰਦਾਸ ਕਰ ਰਹੇ ਸਨ ਤਾਂ ਇਕ ਵਿਅਕਤੀ ਜੋ ਕੈਮਰੇ ’ਚ ਵੇਖਿਆ ਗਿਆ ਪਹਿਲਾਂ ਉਹ ਗੁਰਦੁਆਰਾ ਸਾਹਿਬ ਦੇ ਬਾਹਰ ਘੁੰਮਦਾ ਰਿਹਾ ਤੇ ਫਿਰ ਗੁਰਦੁਆਰਾ ਸਾਹਿਬ ਦੇ ਅੰਦਰ ਦਾਖ਼ਲ ਹੋ ਕੇ ਉਸਨੇ ਨਿਸ਼ਾਨ ਸਾਹਿਬ ਨਾਲ ਪਏ ਵਾਈਪਰ ਨਾਲ ਛੇੜਖਾਨੀ ਕਰਦਿਆਂ ਵਾਈਪਰ ਨਿਸ਼ਾਨ ਸਾਹਿਬ ਦੇ ਮਾਰਿਆ।ਪੁਲਸ ਨੇ ਮੌਕੇ ਤੇ ਪਹੁੰਚ ਕੇ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
