ਮੋਬਾਇਲ ਖੋਹੇ ਜਾਣ ਤੇ ਨੌਜਵਾਨ ਨੇ ਲਿਆ ਫਾਹਾ

ਦੁਆਰਾ: Punjab Bani ਪ੍ਰਕਾਸ਼ਿਤ :Monday, 08 July, 2024, 01:06 PM

ਮੋਬਾਇਲ ਖੋਹੇ ਜਾਣ ਤੇ ਨੌਜਵਾਨ ਨੇ ਲਿਆ ਫਾਹਾ
ਜਲੰਧਰ : ਥਾਣਾ ਮਕਸੂਦਾਂ ਅਧੀਨ ਆਉਂਦੇ ਪਿੰਡ ਰੰਧਾਵਾ ਮਸੰਦਾ ਦੇ ਇਕ ਪ੍ਰਵਾਸੀ ਨੌਜਵਾਨ ਗੁਰਪ੍ਰਸਾਦ ਨੇ ਮੋਬਾਇਲ ਖੋਹੇ ਜਾਣ ਤੇ ਆਪਣੀ ਹੀ ਜਿ਼ੰਦਗੀ ਨੂੰ ਫਾਹਾ ਲਗਾ ਕੇ ਲੀਲ ਲਿਆ। ਉਪਰੋਕਤ ਘਟਨਾ ਦੀ ਸੂਚਨਾ ਮਿਲਣ ਤੇ ਮੌਕੇ ਤੇ ਪਹੁੰਚੇ ਐੱਸ. ਐੱਚ. ਓ. ਸੁਖਵਿੰਦਰ ਸਿੰਘ ਤੇ ਏ. ਐੱਸ. ਆਈ. ਜਤਿੰਦਰ ਸ਼ਰਮਾ ਪੁਲਸ ਪਾਰਟੀ ਸਮੇਤ ਪੁੱਜੇ ਤੇ ਜਾਂਚ ਸ਼ੁਰੂ ਕਰ ਦਿੱਤੀ।ਐੱਸ. ਐੱਚ. ਓ . ਸੁਖਵਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਬੀਤੇ ਦਿਨ ਗੁਰਪ੍ਰਸਾਦ ਆਪਣੇ ਘਰ ਦੇ ਬਾਹਰ ਖੜ੍ਹਾ ਸੀ ਤੇ ਆਪਣੇ ਮੋਬਾਈਲ ’ਤੇ ਗੱਲ ਕਰ ਰਿਹਾ ਸੀ ਤਾਂ ਲੁਟੇਰੇ ਉਸ ਦਾ ਮੋਬਾਈਲ ਫ਼ੋਨ ਖੋਹ ਕੇ ਫ਼ਰਾਰ ਹੋ ਗਏ, ਜਿਸ ਕਾਰਨ ਉਹ ਪ੍ਰੇਸ਼ਾਨ ਸੀ।