ਦਿੱਲੀ ਪੁਲਸ ਨੇ ਕੀਤਾ ਮਨੁੱਖੀ ਅੰਗਾਂ ਨੂੰ ਟਰਾਂਸਪਲਾਂਟ ਕਰਨ ਦੇ ਰੈਕੇਟ ਵਿਚ ਡਾਕਟਰ ਸਣੇ ਸਤ ਜਣਿਆਂ ਨੂੰ ਗਿ੍ਫ਼ਤਾਰ

ਦੁਆਰਾ: Punjab Bani ਪ੍ਰਕਾਸ਼ਿਤ :Tuesday, 09 July, 2024, 12:59 PM

ਦਿੱਲੀ ਪੁਲਸ ਨੇ ਕੀਤਾ ਮਨੁੱਖੀ ਅੰਗਾਂ ਨੂੰ ਟਰਾਂਸਪਲਾਂਟ ਕਰਨ ਦੇ ਰੈਕੇਟ ਵਿਚ ਡਾਕਟਰ ਸਣੇ ਸਤ ਜਣਿਆਂ ਨੂੰ ਗਿ੍ਫ਼ਤਾਰ
ਨਵੀਂ ਦਿੱਲੀ, 9 ਜੁਲਾਈ : 2019 ਤੋਂ ਮਨੁੱਖੀ ਅੰਗਾਂ ਨੂੰ ਟ੍ਰਾਂਸਪਲਾਟ ਕਰਨ ਦੇ ਰੈਕੇਟ ਵਿਚ ਸ਼ਾਮਲ ਵਿਅਕਤੀਆਂ ਵਿਚੋਂ ਡਾਕਟਰ ਸਣੇ 7 ਜਣਿਆਂ ਨੂੰ ਦਿੱਲੀ ਪੁਲੀਸ ਦੀ ਕ੍ਰਾਈਮ ਬ੍ਰਾਂਚ ਨੇ ਗ੍ਰਿਫ਼ਤਾਰ ਕੀਤਾ ਹੈ। ਪੁਲਸ ਮੁਤਾਬਕ ਪਕੜੇ ਜਾਣ ਵਾਲੇ ਹਰ ਟਰਾਂਸਪਲਾਂਟ ਲਈ 25-30 ਲੱਖ ਰੁਪਏ ਲੈਂਦੇ ਸਨ। ਪੁਲਸ ਦੇ ਡਿਪਟੀ ਕਮਿਸ਼ਨਰ ਕ੍ਰਾਈਮ ਬ੍ਰਾਂਚ ਅਮਿਤ ਗੋਇਲ ਨੇ ਦੱਸਿਆ ਕਿ ਆਰਗਨ ਟਰਾਂਸਪਲਾਂਟ ਰੈਕੇਟ ਦੇ ਸਬੰਧ ਵਿੱਚ ਗ੍ਰਿਫ਼ਤਾਰ ਕੀਤੇ ਗਏ ਸੱਤ ਜਣਿਆਂ ਨੂੰ ਓਪਰੇਟ ਕਰਨ ਵਾਲਾ ਯਾਨੀ ਕਿ ਗਿਰੋਹ ਦਾ ਮੁੱਖ ਸਰਗਨ੍ਹਾਂ ਬੰਗਲਾਦੇਸ਼ੀ ਹੈ। ਅੰਗ ਦਾਨ ਤੇ ਹਾਸਲ ਕਰਨ ਵਾਲੇ ਦੋਵੇਂ ਬੰਗਲਾਦੇਸ਼ ਦੇ ਰਹਿਣ ਵਾਲੇ ਹਨ। ਉਨ੍ਹਾਂ ਰਸੇਲ ਨਾਂ ਦੇ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ ਜੋ ਮਰੀਜ਼ਾਂ ਅਤੇ ਦਾਨੀਆਂ ਦਾ ਇੰਤਜ਼ਾਮ ਕਰਦਾ ਸੀ। ਟਰਾਂਸਪਲਾਂਟ ਵਿੱਚ ਸ਼ਾਮਲ ਇੱਕ ਮਹਿਲਾ ਡਾਕਟਰ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ।