ਦੇਰ ਰਾਤ ਤੱਕ ਪੱਬ ਖੁੱਲ੍ਹੇ ਰੱਖਣ ਤੇ ਬੈਂਗਲੁਰੂ ਪੁਲਸ ਨੇ ਕੀਤੀ ਕਈ ਪੱਬ ਮਾਲਕਾਂ ਤੇ ਐਫ. ਆਈ. ਆਰ.
ਦੁਆਰਾ: Punjab Bani ਪ੍ਰਕਾਸ਼ਿਤ :Tuesday, 09 July, 2024, 12:23 PM

ਦੇਰ ਰਾਤ ਤੱਕ ਪੱਬ ਖੁੱਲ੍ਹੇ ਰੱਖਣ ਤੇ ਬੈਂਗਲੁਰੂ ਪੁਲਸ ਨੇ ਕੀਤੀ ਕਈ ਪੱਬ ਮਾਲਕਾਂ ਤੇ ਐਫ. ਆਈ. ਆਰ.
ਬੈਂਗਲੁਰੂ : ਪ੍ਰਸਿੱਧ ਕ੍ਰਿਕਟ ਸਟਾਰ ਵਿਰਾਟ ਕੋਹਲੀ ਦੇ ਚੱਲ ਰਹੇ ਪੱਬ ਦੇ ਹੋਰਨਾਂ ਪੱਬਾਂ ਦੇ ਨਾਲ ਦੇਰ ਰਾਤ ਤੱਕ ਖੁੱਲ੍ਹੇ ਰਹਿਣ ਦੇ ਚਲਦਿਆਂ ਬੈਂਗਲੁਰੂ ਪੁਲਸ ਨੇ ਬੀਤੀ ਦੇਰ ਰਾਤ ਕਾਰਵਾਈ ਕਰਦਿਆਂ ਕਈ ਕੇਸ ਦਰਜ ਕੀਤੇ ਹਨ। ਪੁਲਸ ਨੇ ਦੱਸਿਆ ਕਿ 6 ਜੁਲਾਈ ਦੀ ਰਾਤ ਨੂੰ ਇਹ ਪੱਬ ਕਥਿਤ ਤੌਰ `ਤੇ 1:20 ਵਜੇ ਤੱਕ ਖੁੱਲ੍ਹਾ ਸੀ, ਜੋ ਕਿ ਨਿਯਮਾਂ ਦੇ ਖਿਲਾਫ਼ ਹੈ।