ਸਿਮਿਲਾ ਵਿਚ ਪਏ ਜ਼ਬਰਦਤ ਮੀਂਹ ਦੇ ਚਲਦਿਆਂ ਡਿੱਗੀਆਂ ਪੁਰਾਣੇ ਬੱਸ ਸਟੈਂਡ ਦੇ ਅੱਗੇ ਗੁਰਦੁਆਰੇ ਨੇੜੇ ਢਿੱਗਾਂ
ਦੁਆਰਾ: Punjab Bani ਪ੍ਰਕਾਸ਼ਿਤ :Tuesday, 09 July, 2024, 11:37 AM

ਸਿਮਿਲਾ ਵਿਚ ਪਏ ਜ਼ਬਰਦਤ ਮੀਂਹ ਦੇ ਚਲਦਿਆਂ ਡਿੱਗੀਆਂ ਪੁਰਾਣੇ ਬੱਸ ਸਟੈਂਡ ਦੇ ਅੱਗੇ ਗੁਰਦੁਆਰੇ ਨੇੜੇ ਢਿੱਗਾਂ
ਸਿ਼ਮਲਾ : ਸੈਰ ਸਪਾਟੇ ਦੇ ਕੇਂਦਰ ਬਿੰਦੂ ਹਿਮਾਚਲ ਪ੍ਰਦੇਸ਼ ਦੀ ਰਾਜਧਾਨੀ ਸਿਮਲਾ ਵਿਚ ਮੌਨਸੂਨ ਦੀ ਬਾਰਿਸ਼ ਦੇ ਚਲਦਿਆਂ ਪੁਰਾਣੇ ਬੱਸ ਸਟੈਂਡ ਦੇ ਅੱਗੇ ਗੁਰਦੁਆਰਾ ਸਾਹਿਬ ਨੇੜੇ ਢਿੱਗਾਂ ਡਿੱਗ ਗਈਆਂ ਹਨ।ਰਾਜਧਾਨੀ ‘ਚ ਚਾਰ ਘੰਟੇ ਪਏ ਮੀਂਹ ਕਾਰਨ ਦੀਨ ਦਿਆਲ ਉਪਾਧਿਆਏ ਹਸਪਤਾਲ ਦੇ ਕੋਲ ਸਰਕੂਲਰ ਰੋਡ ਦੇ ਨਾਲ ਉਸਾਰੀ ਅਧੀਨ ਪਾਰਕਿੰਗ ਲਾਟ ਕੋਲ ਜ਼ਮੀਨ ਧਸ ਗਈ। ਦੂਜੇ ਪਾਸੇ ਜ਼ਮੀਨ ਖਿਸਕਣ ਦੀ ਸੂਚਨਾ ਮਿਲਦੇ ਹੀ ਜ਼ਿਲ੍ਹਾ ਮੈਜਿਸਟਰੇਟ ਸੋਮਵਾਰ ਰਾਤ 9.45 ਵਜੇ ਉੱਚ ਅਧਿਕਾਰੀਆਂ ਸਮੇਤ ਮੌਕੇ ‘ਤੇ ਪਹੁੰਚ ਗਏ ।
