ਨਵਜੰਮੇ ਬੱਚਿਆਂ ਦੀ ਖਰੀਦੋ ਫਰੋਖਤ ਦੇ ਮਾਮਲੇ ਵਿਚ ਸ਼ਾਮਲ ਗਿਰੋਹ ਦਾ ਹੋਇਆ ਪਰਦਾ ਫਾਸ਼
ਦੁਆਰਾ: Punjab Bani ਪ੍ਰਕਾਸ਼ਿਤ :Tuesday, 09 July, 2024, 11:48 AM

ਨਵਜੰਮੇ ਬੱਚਿਆਂ ਦੀ ਖਰੀਦੋ ਫਰੋਖਤ ਦੇ ਮਾਮਲੇ ਵਿਚ ਸ਼ਾਮਲ ਗਿਰੋਹ ਦਾ ਹੋਇਆ ਪਰਦਾ ਫਾਸ਼
ਰਾਜਸਥਾਨ, 9 ਜੁਲਾਈ : ਭਾਰਤ ਦੇਸ਼ ਦੇ ਰਾਜਸਥਾਨ ਵਿਚ ਇਕ ਦਲਾਲਾਂ ਦਾ ਗਿਰੋਹ ਜੋ ਆਦਿਵਾਸੀ ਪਰਿਵਾਰਾਂ ਤੋਂ ਨਵਜੰਮੇ ਬੱਚੇ ਖਰੀਦ ਕੇ ਅੱਗੇ ਮਹਿੰਗੇ ਭਾਅ ਵਿਚ ਵੇਚ ਦਿੰਦਾ ਸੀ ਦਾ ਪਰਦਾ ਫਾਸ਼ ਹੋਇਆ ਹੈ। ਦੱਸਣਯੋਗ ਹੈ ਕਿ ਉਕਤ ਕੰਮ ਨੂੰ ਅੰਜਾਮ ਦੇ ਰਹੇ ਗਿਰੋਹ ਦੀ ਜਾਂਚ ਕਰਨ ਦੌਰਾਨ ਪਤਾ ਲੱਗਿਆ ਕਿ ਬੱਚਿਆਂ ਨੂੰ ਦਿੱਲੀ, ਹੈਦਰਾਬਾਦ, ਗੁਜਰਾਤ ਅਤੇ ਮੱਧ ਪ੍ਰਦੇਸ਼ ਵਿਖੇ ਪਹੁੰਚਾਇਆ ਜਾ ਰਿਹਾ ਹੈ। ਬੱਚਿਆਂ ਦੀ ਖਰੀਦੋ ਫਰੋਖਤ ਦੇ ਮਾਮਲੇ ਵਿਚ ਦਲਾਲਾਂ ਨਾਲ ਕੀਤੀ ਗਈ ਗੱਲਬਾਤ ਦੌਰਾਨ ਸਾਹਮਣੇ ਆਇਆ ਕਿ 25 ਦਿਨਾਂ ਦੇ ਨਵਜੰਮੇ ਬੱਚੇ ਲਈ 8 ਲੱਖ ਰੁਪਏ ਦੀ ਮੰਗ ਕੀਤੀ ਗਈ ਤੇ 6 ਲੱਖ ਰੁਪਏ `ਚ ਸੌਦਾ ਤੈਅ ਹੋਇਆ ਅਤੇ ਬੱਚੇ ਨੂੰ ਸਿਰਫ਼ ਦੇਖਣ ਦੀ ਮੰਗ ਤੇ ਦਲਾਲ ਵਲੋਂ 20 ਹਜ਼ਾਰ ਰੁਪਏ ਦੀ ਮੰਗ ਵੀ ਕੀਤੀ ਗਈ।ਜਿਸ ਤੇ ਉਦੈਪੁਰ ਦੀ ਦਲਾਲ ਅਤੇ ਬੱਚੇ ਨੂੰ ਗੁਲਾਲਬਾਗ ਵਿਚ ਖਰੀਦਦਾਰ ਦੇ ਹੱਥੀਂ ਸੌਂਪਿਆ।
