ਸਬਜ਼ੀਆਂ ’ਤੇ ਵੀ ਐਮ ਐਸ ਪੀ ਦਿੱਤੀ ਜਾਵੇ ਅਤੇ ਸਬਜ਼ੀ ਉਤਪਾਦਕਾਂ ਲਈ ਬੀਮਾ ਸਹੂਲਤ ਦਿੱਤੀ ਜਾਵੇ : ਸੁਖਬੀਰ ਬਾਦਲ
ਦੁਆਰਾ: Punjab Bani ਪ੍ਰਕਾਸ਼ਿਤ :Thursday, 11 July, 2024, 08:03 PM

ਸਬਜ਼ੀਆਂ ’ਤੇ ਵੀ ਐਮ ਐਸ ਪੀ ਦਿੱਤੀ ਜਾਵੇ ਅਤੇ ਸਬਜ਼ੀ ਉਤਪਾਦਕਾਂ ਲਈ ਬੀਮਾ ਸਹੂਲਤ ਦਿੱਤੀ ਜਾਵੇ : ਸੁਖਬੀਰ ਬਾਦਲ
ਚੰਡੀਗੜ੍ਹ, 11 ਜੁਲਾਈ : ਲਗਾਤਾਰ ਤੀਜੀ ਵਾਰ ਮੱਕੀ ਦੀ ਫਸਲ ਖਰੀਦਣ ਤੋਂ ਨਾ ਕਰਕੇ ਕਿਸਾਨਾਂ ਨੂੰ ਬਰਬਾਦ ਕਰਨ ਲਈ ਜਿੰਮੇਦਾਰ ਠਹਿਰਾਉਂਦਿਆਂ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਤੋਂ ਅਸਤੀਫੇ ਦੀ ਮੰਗ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਮੁੱਖ ਮੰਤਰੀ ਨੇ ਲਗਾਤਾਰ ਤੀਜੀ ਵਾਰ ਐਮ. ਐਸ. ਪੀ. ’ਤੇ ਮੱਕੀ ਦੀ ਫਸਲ ਖਰੀਣ ਤੋਂ ਇਨਕਾਰ ਕਰ ਕੇ ਕਿਸਾਨਾਂ ਦਾ ਵੱਡਾ ਨੁਕਸਾਨ ਕੀਤਾ ਹੈ। ਹਾਲਾਂਕਿ ਉਹਨਾਂ ਨੇ ਫਸਲ ਖਰੀਦਣ ਦਾ ਵਾਅਦਾ ਕੀਤਾ ਸੀ ਤੇ ਉਹ ਕਿਸਾਨਾਂ ਨੂੰ ਹੋਏ ਵੱਡੇ ਆਰਥਿਕ ਨੁਕਸਾਨ ਲਈ ਇਕੱਲੇ ਹੀ ਜਿ਼ੰਮੇਵਾਰ ਹਨ।ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਜਿਹੜੇ ਕਿਸਾਨਾਂ ਨੇ ਮੱਕੀ, ਮੂੰਗੀ ਤੇ ਸੂਰਜਮੁਖੀ ਦੀਆਂ ਫਸਲਾਂ ਐਮ. ਐਸ. ਪੀ. ਨਾਲੋਂ ਘੱਟ ਰੇਟ ’ਤੇ ਵੇਚੀਆਂ ਨੂੰ ’ਭਵੰਤਰ’ ਸਕੀਮ ਰਾਹੀਂ ਮੁਆਵਜ਼ਾ ਦਿੱਤਾ ਜਾਵੇ।
