ਸ੍ਰੀ ਅਮਰਨਾਥ ਜੀ ਦੀ ਪਵਿੱਤਰ ਯਾਤਰਾ ਤੋਂ ਵਾਪਸ ਪਰਤੀ ਬਸ ਤੇ ਹੋਇਆ ਹਮਲਾ

ਦੁਆਰਾ: Punjab Bani ਪ੍ਰਕਾਸ਼ਿਤ :Thursday, 11 July, 2024, 07:32 PM

ਸ੍ਰੀ ਅਮਰਨਾਥ ਜੀ ਦੀ ਪਵਿੱਤਰ ਯਾਤਰਾ ਤੋਂ ਵਾਪਸ ਪਰਤੀ ਬਸ ਤੇ ਹੋਇਆ ਹਮਲਾ
ਪਟਿਆਲਾ : ਭਗਵਾਨ ਸ੍ਰੀ ਅਮਰਨਾਥ ਜੀ ਦੀ ਯਾਤਰਾ ਤੋਂ ਵਾਪਸ ਪਰਤੀ ਬੱਸ `ਚ ਸਵਾਰ ਨੌਜਵਾਨਾਂ `ਤੇ 30, 35 ਦੇ ਕਰੀਬ ਹਮਲਾਵਰਾਂ ਵਲੋਂ ਹਮਲਾ ਕਰ ਦਿੱਤਾ ਗਿਆ। ਤੇਜ਼ਧਾਰ ਹਥਿਆਰਾਂ ਨਾਲ ਲੈਸ ਹਮਲਾਵਰਾਂ ਵਲੋਂ ਨੌਜਵਾਨਾਂ ਦੇ ਸਿਰ ਅਤੇ ਪਿੱਠ ਵਿਚ ਕਿਰਪਾਨਾਂ ਵੀ ਮਾਰੀਆਂ ਜਦਕਿ ਵਾਰਦਾਤ ਦੌਰਾਨ ਗੋਲੀਆਂ ਚੱਲਣ ਬਾਰੇ ਮਾਮਲਾ ਸਾਹਮਣੇ ਆਇਆ ਹੈ, ਜਿਸਦੇ ਚਲਦਿਆਂ ਇਕ ਨੌਜਵਾਨ ਮੋਹਨ ਅਰੋੜਾ ਦੇ ਜ਼ਖਮੀ ਹੋਣ ਬਾਰੇ ਪਤਾ ਲੱਗਿਆ ਹੈ, ਜਿਸ ਨੂੰ ਗੰਭੀਰ ਹਾਲਤ ਵਿਚ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਜ਼ਖਮੀ ਨੌਜਵਾਨ ਨੇ ਦੱਸਿਆ ਹੈ ਕਿ 2 ਤਾਰੀਖ਼ ਨੂੰ ਪਟਿਆਲਾ ਤੋਂ ਸ੍ਰੀ ਅਮਰਨਾਥ ਯਾਤਰਾ ਲਈ ਬੱਸ ਗਈ ਸੀ ਜਿਸਨੇ 10 ਜੁਲਾਈ ਨੂੰ ਵਾਪਸ ਆਉਣਾ ਸੀ ਪਰ ਇਹ 11 ਜੁਲਾਈ ਨੂੰ ਵਾਪਸ ਪਰਤੀ।