7 ਕਰੋੜ ਰੁਪਏ ਕੀਮਤੀ ਦੀ ਕੋਕੀਨ ਆਪਣੇ ਢਿੱਡ ਵਿਚ ਲੁਕਾ ਕੇ ਜਾ ਰਹੀ ਔਰਤ ਨੂੰ ਕੀਤਾ ਗ੍ਰਿਫ਼ਤਾਰ

7 ਕਰੋੜ ਰੁਪਏ ਕੀਮਤੀ ਦੀ ਕੋਕੀਨ ਆਪਣੇ ਢਿੱਡ ਵਿਚ ਲੁਕਾ ਕੇ ਜਾ ਰਹੀ ਔਰਤ ਨੂੰ ਕੀਤਾ ਗ੍ਰਿਫ਼ਤਾਰ
ਨਵੀਂ ਦਿੱਲੀ, 11 ਜੁਲਾਈ : ਭਾਰਤ ਦੀ ਰਾਜਧਾਨੀ ਵਿਚ ਦਿੱਲੀ ਵਿਚ ਬਣੇ ਅੰਤਰਰਾਸ਼ਟਰੀ ਹਵਾਈ ਅੱਡੇ `ਤੇ ਅੰਗੋਲਾ ਦੀ ਇਕ ਔਰਤ ਨੂੰ ਜਾਂਚ ਦੌਰਾਨ ਆਪਣੇ ਢਿੱਡ `ਚ 7 ਕਰੋੜ ਰੁਪਏ ਕੀਮਤ ਦੀ ਕੋਕੀਨ ਬਰਾਮਦ ਕੀਤੀ ਗਈ, ਜਿਸਨੂੰ 34 ਕੈਪਸੂਲਾਂ ਦੇ ਰੂਪ ਵਿਚ ਪੈਕ ਕੀਤਾ ਗਿਆ ਸੀ। ਕਸਟਮ ਵਿਭਾਗ ਵੱਲੋਂ ਜਾਰੀ ਬਿਆਨ `ਚ ਕਿਹਾ ਗਿਆ ਕਿ ਇਕ ਮਹਿਲਾ ਯਾਤਰੀ ਦੀ ਤਲਾਸ਼ੀ ਦੌਰਾਨ ਉਸ ਕੋਲੋਂ ਅੱਠ ਆਂਡਾਕਾਰ ਕੈਪਸੂਲ ਮਿਲੇ ਹਨ। ਮਹਿਲਾ ਯਾਤਰੀ ਨੇ ਅਧਿਕਾਰੀਆਂ ਨੂੰ ਦੱਸਿਆ ਕਿ ਉਸ ਨੇ ਆਪਣੇ ਢਿੱਡ ਵਿਚ ਨਸ਼ੀਲੇ ਪਦਾਰਥ ਲੁਕੋ ਕੇ ਰੱਖੇ ਸਨ।ਬਿਆਨ ਮੁਤਾਬਕ ਯਾਤਰੀ ਨੂੰ ਡਰੱਗ ਨੂੰ ਹਟਾਉਣ ਲਈ ਮੈਡੀਕਲ ਪ੍ਰਕਿਰਿਆ ਲਈ ਸਫਦਰਜੰਗ ਹਸਪਤਾਲ ਲਿਜਾਇਆ ਗਿਆ ਸੀ। ਸਫਦਰਜੰਗ `ਚ ਦਾਖਲ ਹੋਣ ਸਮੇਂ ਔਰਤ ਦੇ ਢਿੱਡ `ਚੋਂ ਨਸ਼ੇ ਨਾਲ ਭਰੇ 34 ਕੈਪਸੂਲ ਕੱਢੇ ਗਏ। ਬਿਆਨ ਮੁਤਾਬਕ ਇਨ੍ਹਾਂ ਕੈਪਸੂਲਾਂ `ਚ ਕੁੱਲ 515 ਗ੍ਰਾਮ ਕੋਕੀਨ ਲੁਕਾਈ ਗਈ ਸੀ, ਜਿਸ ਦੀ ਕੀਮਤ 7.04 ਕਰੋੜ ਰੁਪਏ ਦੱਸੀ ਜਾਂਦੀ ਹੈ। ਦੋਸ਼ੀ ਮਹਿਲਾ ਯਾਤਰੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਕੋਕੀਨ ਜ਼ਬਤ ਕਰ ਲਈ ਗਈ ਹੈ।
