ਇਟਲੀ ਦੇ ਫਲੋਰੈਂਸ ਸ਼ਹਿਰ ਵਿੱਚ ਛੁੱਟੀਆਂ ਮਨਾਉਣ ਗਈ ਟੀਵੀ ਅਦਾਕਾਰਾ ਦਿਵਯੰਕਾ ਤ੍ਰਿਪਾਠੀ ਦਾ ਸਮਾਨ ਹੋਇਆ ਚੋਰੀ

ਦੁਆਰਾ: Punjab Bani ਪ੍ਰਕਾਸ਼ਿਤ :Thursday, 11 July, 2024, 07:20 PM

ਇਟਲੀ ਦੇ ਫਲੋਰੈਂਸ ਸ਼ਹਿਰ ਵਿੱਚ ਛੁੱਟੀਆਂ ਮਨਾਉਣ ਗਈ ਟੀਵੀ ਅਦਾਕਾਰਾ ਦਿਵਯੰਕਾ ਤ੍ਰਿਪਾਠੀ ਦਾ ਸਮਾਨ ਹੋਇਆ ਚੋਰੀ
ਨਵੀਂ ਦਿੱਲੀ, 11 ਜੁਲਾਈ : ਭਾਰਤੀ ਟੀ. ਵੀ. ਅਦਾਕਾਰਾ ਦਿਵਯੰਕਾ ਤ੍ਰਿਪਾਠੀ ਜੋ ਹਾਲ ਹੀ ਵਿਚ ਆਪਣੇ ਪਤੀ ਦੇਵ ਨਾਲ ਇਟਲੀ ਦੇ ਫਲੋਰੈਂਸ ਸ਼ਹਿਰ ਵਿੱਚ ਛੁੱਟੀਆਂ ਮਨਾਉਣ ਗਈ ਹੋਈ ਹਨ ਦੇ ਪਤੀ ਦੀ ਗੱਡੀ ਦਾ ਸ਼ੀਸ਼ਾ ਤੋੜ ਕੇ ਪਾਸਪੋਰਟ, ਨਕਦੀ, ਕ੍ਰੈਡਿਟ ਕਾਰਡ ਚੋਰੀ ਕਰ ਲਿਆ ਗਿਆ ਹੈ।ਟੀ. ਵੀ. ਅਦਾਕਾਰਾ ਦਿਵਯੰਕਾ ਤ੍ਰਿਪਾਠੀ ਨੇ ਦਿੱਤੀ ਜਾਣਕਾਰੀ ਵਿਚ ਦੱਸਿਆ ਕਿ ਇਸ ਘਟਨਾ ਸਬੰਧੀ ਮਾਮਲਾ ਦਰਜ ਕਰਵਾਉਣ ਲਈ ਉਨ੍ਹਾਂ ਵਲੋਂ ਭਾਰਤੀ ਅੰਬੈਸੀ ਨਾਲ ਸੰਪਰਕ ਸਾਧਿਆ ਜਾ ਰਿਹਾਹੈ।