ਪਿੰਡ ਗਿਗਲਾਨਾ ਪਿੰਡ ਦਾ ਰਹਿਣ ਵਾਲਾ ਮੋਹਿਤ ਰੇਵਾੜੀ ਸਥਿਤ 17 ਸਾਲਾਂ ਲੜਕੀ ਨੂੰ ਮਿਲਣ ਲਈ ਆਏ ਲੜਕੇ ਦੀ ਲੜਕੀ ਦੇ ਪਰਿਵਾਰਕ ਮੈਂਬਰਾਂ ਕੁੱਟ ਕੁੱਟ ਕੀਤੀ ਹੱਤਿਆ

ਦੁਆਰਾ: Punjab Bani ਪ੍ਰਕਾਸ਼ਿਤ :Thursday, 11 July, 2024, 07:24 PM

ਪਿੰਡ ਗਿਗਲਾਨਾ ਪਿੰਡ ਦਾ ਰਹਿਣ ਵਾਲਾ ਮੋਹਿਤ ਰੇਵਾੜੀ ਸਥਿਤ 17 ਸਾਲਾਂ ਲੜਕੀ ਨੂੰ ਮਿਲਣ ਲਈ ਆਏ ਲੜਕੇ ਦੀ ਲੜਕੀ ਦੇ ਪਰਿਵਾਰਕ ਮੈਂਬਰਾਂ ਕੁੱਟ ਕੁੱਟ ਕੀਤੀ ਹੱਤਿਆ
ਰੇਵਾੜੀ, 11 ਜੁਲਾਈ : ਪੰਜਾਬ ਦੇ ਗੁਆਂਢੀ ਸੂਬੇ ਹਰਿਆਣਾ ਦੇ ਅਲਵਰ ਜਿ਼ਲੇ ਦੇ ਪਿੰਡ ਗਿਗਲਾਨਾ ਪਿਡ ਦੇ ਰਹਿਣ ਵਾਲੇ ਮੋਹਿਤ ਵਲੋਂ ਜਦੋਂ ਰੇਵਾੜੀ ਸਥਿਤ 17 ਸਾਲਾ ਲੜਕੀ ਨੂੰ ਮਿਲਣ ਲਈ ਪਹੁੰਚ ਕੀਤੀ ਗਈ ਤਾਂ ਲੜਕੀ ਦੇ ਪਰਿਵਾਰਕ ਮੈਂਬਰਾਂ ਵੱਲੋਂ ਉਸਦੀ ਕੁੱਟਮਾਰ ਕੀਤੀ ਗਈ ਅਤੇ ਇਲਾਜ ਦੌਰਾਨ ਮੋਹਿਤ ਨੇ ਦਮ ਤੋੜ ਦਿੱਤਾ। ਪੁਲਸ ਅਧਿਕਾਰੀ ਪ੍ਰਹਿਲਾਦ ਸਿੰਘ ਨੇ ਕਿਹਾ ਕਿ ਇਹ ਘਟਨਾ ਸੋਮਵਾਰ ਰਾਤ ਰੇਵਾੜੀ ਦੇ ਚਿਤਰਦੁਰਗਾ ਪਿੰਡ ਵਿੱਚ ਵਾਪਰੀ ਹੈ, ਲੜਕੀ ਦੇ 2 ਪਰਿਵਾਰਕ ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਹੋਰ ਸ਼ੱਕੀਆਂ ਨੂੰ ਫੜਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।