‘ਆਪ’ ਆਗੂ ਸੰਜੇ ਸਿੰਘ ਵੱਲੋਂ ਅਦਾਲਤ ’ਚ ਆਤਮ ਸਮਰਪਣ; ਜ਼ਮਾਨਤ ਮਿਲੀ
ਦੁਆਰਾ: Punjab Bani ਪ੍ਰਕਾਸ਼ਿਤ :Thursday, 11 July, 2024, 07:14 PM

‘ਆਪ’ ਆਗੂ ਸੰਜੇ ਸਿੰਘ ਵੱਲੋਂ ਅਦਾਲਤ ’ਚ ਆਤਮ ਸਮਰਪਣ; ਜ਼ਮਾਨਤ ਮਿਲੀ
ਸੁਲਤਾਨਪੁਰ, 11 ਜੁਲਾਈ : ਐਮ. ਪੀ.-ਐਮ. ਐਲ. ਏ. ਅਦਾਲਤ ਵਿੱਚ ਆਤਮ ਸਮਰਪਣ ਕਰਨ ਤੋਂ ਬਾਅਦ ਵਿਸ਼ੇਸ਼ ਮੈਜਿਸਟ੍ਰੇਟ ਸ਼ੁਭਮ ਵਰਮਾ ਦੀ ਅਦਾਲਤ ਨੇ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਸੰਜੇ ਸਿੰਘ ਦੀ ਜ਼ਮਾਨਤ ਅਰਜ਼ੀ ਤੇ ਸੁਣਵਾਈ ਕਰਦਿਆਂ ਉਨ੍ਹਾਂ ਨੂੰ ਜ਼ਮਾਨਤ ਦੇ ਦਿੱਤੀ ਅਤੇ ਮੁਚਲਕੇ ਤੇ ਰਿਹਾਅ ਕਰਨ ਦਾ ਹੁਕਮ ਵੀ ਦਿੱਤਾ।ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਸੰਜੇ ਸਿੰਘ ਦੇ ਕਈ ਸੁਣਵਾਈਆਂ ਤੇ ਪੇਸ਼ ਨਾ ਹੋਣ ਦੇ ਚਲਦਿਆਂ ਜ਼ਮਾਨਤੀ ਵਾਰੰਟ ਵੀ ਜਾਰੀ ਕੀਤਾ ਗਿਆ ਸੀ। ਜਿਕਰਯੋਗ ਹੈ ਕਿ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਸੰਜੇ ਸਿੰਘ ਉੱਤਰ ਪ੍ਰਦੇਸ਼ ਵਿੱਚ ਸਾਲ 2021 ਵਿੱਚ ਜਿਲ੍ਹਾ ਪੰਚਾਇਤ ਚੋਣਾਂ ਦੌਰਾਨ ਚੋਣ ਜ਼ਾਬਤਾ ਅਤੇ ਮਹਾਂਮਾਰੀ ਐਕਟ ਨਾਲ ਸਬੰਧਤ ਇੱਕ ਕੇਸ ਵਿੱਚ ਨਾਮਜ਼ਦ ਸਨ।
