ਵਾਤਾਵਰਨ ਨੂੰ ਸ਼ੁੱਧ ਰੱਖਣ ਲਈ ਵੱਧ ਤੋਂ ਵੱਧ ਬੂਟੇ ਲਗਾਓ- ਸ. ਹਰਚੰਦ ਸਿੰਘ ਬਰਸਟ

ਦੁਆਰਾ: Punjab Bani ਪ੍ਰਕਾਸ਼ਿਤ :Thursday, 11 July, 2024, 05:36 PM

ਵਾਤਾਵਰਨ ਨੂੰ ਸ਼ੁੱਧ ਰੱਖਣ ਲਈ ਵੱਧ ਤੋਂ ਵੱਧ ਬੂਟੇ ਲਗਾਓ- ਸ. ਹਰਚੰਦ ਸਿੰਘ ਬਰਸਟ
ਸ਼ਹੀਦ ਭਗਤ ਸਿੰਘ ਹਰਿਆਵਲ ਲਹਿਰ ਦੇ ਤਹਿਤ ਰਾਜਪੁਰਾ ਅਤੇ ਲਾਲੜੂ ਮੰਡੀ ਵਿੱਚ ਲਗਾਏ ਬੂਟੇ
ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਨੇ ਸਾਰਿਆਂ ਨੂੰ 5-5 ਬੂਟੇ ਲਗਾਉਣ ਅਤੇ ਉਨ੍ਹਾਂ ਦੀ ਦੇਖ-ਰੇਖ ਕਰਨ ਲਈ ਕੀਤਾ ਪ੍ਰੇਰਿਤ
ਪਟਿਆਲਾ, 11 ਜੁਲਾਈ : ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਸ. ਹਰਚੰਦ ਸਿੰਘ ਬਰਸਟ ਵੱਲੋਂ ਅੱਜ ਸ਼ਹੀਦ ਭਗਤ ਸਿੰਘ ਹਰਿਆਵਲ ਲਹਿਰ ਦੇ ਦੂਜੇ ਪੜਾਅ ਤਹਿਤ ਮਾਰਕਿਟ ਕਮੇਟੀ ਰਾਜਪੁਰਾ ਅਧੀਨ ਆਉਂਦੀ ਮੰਡੀ ਵਿੱਚ ਬੂਟੇ ਲਗਾਏ ਗਏ। ਇਨ੍ਹਾਂ ਦੀ ਸਾਂਭ ਸੰਭਾਲ ਦੀ ਜਿੰਮੇਵਾਰੀ ਉੱਥੇ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਸੌਂਪੀ ਗਈ। ਉਨ੍ਹਾਂ ਕਿਹਾ ਕਿ ਅੱਜ ਮੌਸਮ ਵਿੱਚ ਕਾਫੀ ਤਬਦੀਲੀ ਵੇਖਣ ਨੂੰ ਮਿਲ ਰਹੀ ਹੈ, ਜਿਸ ਕਾਰਨ ਗਰਮੀ ਵਿੱਚ ਵਾਧਾ ਹੋ ਰਿਹਾ ਹੈ, ਜਿਸਦਾ ਅਸਰ ਆਮ ਲੋਕਾਂ ਦੇ ਜੀਵਨ ਤੇ ਪੈ ਰਿਹਾ ਹੈ। ਇਸ ਲਈ ਸਾਰਿਆਂ ਨੂੰ ਬੂਟੇ ਲਗਾ ਕੇ ਵਾਤਾਵਰਨ ਨੂੰ ਸ਼ੁੱਧ ਰੱਖਣ ਵਿੱਚ ਆਪਣਾ ਸਹਿਯੋਗ ਦੇਣਾ ਚਾਹੀਦਾ ਹੈ, ਤਾਂ ਜੋ ਸਾਡਾ ਆਲਾ-ਦੁਆਲਾ ਹਰਿਆ-ਭਰਿਆ ਰਹਿ ਸਕੇ।
ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਨੇ ਦੱਸਿਆ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਸਾਰੇ ਪੰਜਾਬ ਵਿੱਚ ਬੂਟੇ ਲਗਾਏ ਜਾ ਰਹੇ ਹਨ। ਵੱਧ ਰਿਹਾ ਪ੍ਰਦੂਸ਼ਣ ਅਤੇ ਤਾਪਮਾਨ ਸਮੁੱਚੀ ਮਨੁੱਖਤਾ ਲਈ ਬਹੁਤ ਵੱਡੀ ਚੁਣੌਤੀ ਬਣ ਗਿਆ ਹੈ। ਇਸ ਲਈ ਸਾਨੂੰ ਸਾਰਿਆਂ ਨੂੰ ਵਾਤਾਵਰਨ ਨੂੰ ਹਰਿਆ-ਭਰਿਆ ਬਣਾਉਣ ਲਈ ਵੱਧ ਤੋਂ ਵੱਧ ਬੂਟੇ ਲਗਾਉਣੇ ਚਾਹੀਦੇ ਹਨ ਅਤੇ ਉਨ੍ਹਾਂ ਦੀ ਸੰਭਾਲ ਵੀ ਕਰਨੀ ਚਾਹੀਦੀ ਹੈ। ਉਨ੍ਹਾਂ ਵੱਲੋਂ ਸਾਰੇ ਉੱਚ ਅਧਿਕਾਰੀਆਂ, ਕਰਮਚਾਰੀਆਂ ਅਤੇ ਆੜ੍ਹਤੀਆਂ ਨੂੰ ਆਪਣੇ ਆਲੇ-ਦੁਆਲੇ ਪੰਜ-ਪੰਜ ਬੂਟੇ ਲਾਜ਼ਮੀ ਲਗਾਉਣ ਅਤੇ ਆਪਣੇ ਜਨਮ ਦਿਨ ਮੌਕੇ ਦੋ-ਦੋ ਬੂਟੇ ਹੋਰ ਲਗਾਉਣ ਅਤੇ ਉਨ੍ਹਾਂ ਦੀ ਸਾਂਭ-ਸੰਭਾਲ ਕਰਨ ਲਈ ਉਤਸਾਹਿਤ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਸ਼ਹੀਦ ਭਗਤ ਸਿੰਘ ਹਰਿਆਵਲ ਮੁਹਿੰਮ ਤਹਿਤ ਸਾਲ 2023-24 ਦੌਰਾਨ ਪੰਜਾਬ ਰਾਜ ਦੀਆਂ ਵੱਖ-ਵੱਖ ਮੰਡੀਆਂ ਵਿੱਚ ਅਧਿਕਾਰੀਆਂ, ਕਰਮਚਾਰੀਆਂ, ਆੜ੍ਹਤੀ ਐਸੋਸੀਏਸ਼ਨਾਂ, ਐਨ.ਜੀ.ਓਜ਼ ਦੇ ਸਹਿਯੋਗ ਨਾਲ ਕਰੀਬ 33 ਹਜਾਰ ਫਲਦਾਰ, ਛਾਂ ਵਾਲੇ ਅਤੇ ਮੈਡੀਸਨ ਦੇ ਪੌਦੇ ਲਗਾਏ ਗਏ ਸਨ ਅਤੇ ਇਸ ਸੀਜਨ ਵਿੱਚ 35 ਹਜਾਰ ਤੋਂ ਵੱਧ ਬੂਟੇ ਲਗਾਉਣ ਦਾ ਟੀਚਾ ਹੈ।
ਇਸ ਮੌਕੇ ਸ. ਗੁਰਿੰਦਰ ਸਿੰਘ ਚੀਮਾ ਮੁੱਖ ਇੰਜੀਨੀਅਰ, ਸ. ਅਜੇਪਾਲ ਸਿੰਘ ਬਰਾੜ ਜਿਲ੍ਹਾ ਮੰਡੀ ਅਫਸਰ ਪਟਿਆਲਾ, ਸ. ਮਨਦੀਪ ਸਿੰਘ ਜਿਲਾ ਮੰਡੀ ਅਫਸਰ ਮੁੱਖ ਦਫ਼ਤਰ, ਸ. ਜਸਪਾਲ ਸਿੰਘ ਬੁੱਟਰ ਨਿਗਰਾਨ ਇੰਜੀਨਿਅਰ ਪਟਿਆਲਾ, ਸ. ਅਮ੍ਰਿਤਪਾਲ ਸਿੰਘ ਕਾਰਜਕਾਰੀ ਇੰਜੀਨਿਅਰ, ਸ. ਹਰਿੰਦਰ ਸਿੰਘ ਸਕੱਤਰ ਮਾਰਕਿਟ ਕਮੇਟੀ ਰਾਜਪੁਰਾ, ਸ. ਰੁਪਿੰਦਰ ਸਿੰਘ ਲੇਖਾਕਾਰ, ਸ. ਦਵਿੰਦਰ ਸਿੰਘ ਬੈਦਵਾਨ ਪ੍ਰਧਾਨ ਆੜ੍ਹਤੀ ਐਸੋਸਿਏਸ਼ਨ ਰਾਜਪੁਰਾ, ਵਿਨੋਦ ਹੰਸ ਸਮੇਤ ਨਿਊ ਗਰੇਨ ਮਾਰਕਿਟ ਵੈਲਫੇਅਰ ਐਸੋਸਿਏਸ਼ਨ ਦੇ ਮੈਂਬਰ ਅਤੇ ਸਮੂਹ ਅਧਿਕਾਰੀ, ਕਰਮਚਾਰੀ ਅਤੇ ਆੜਤ੍ਹੀ ਮੌਜੂਦ ਰਹੇ।
ਇਸ ਤੋਂ ਬਾਅਦ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਸ. ਹਰਚੰਦ ਸਿੰਘ ਬਰਸਟ ਵੱਲੋਂ ਮਾਰਕਿਟ ਕਮੇਟੀ ਲਾਲੜੂ ਦੀ ਨਵੀਂ ਦਾਣਾ ਮੰਡੀ ਵਿਖੇ ਸ਼ਹੀਦ ਭਗਤ ਸਿੰਘ ਹਰਿਆਵਲ ਲਹਿਰ ਤਹਿਤ ਫ਼ਲਦਾਰ, ਛਾਂ ਵਾਲੇ ਅਤੇ ਰਵਾਇਤੀ ਬੂਟੇ ਲਗਾਉਣ ਦੀ ਸ਼ੁਰੂਆਤ ਕੀਤਾ ਗਈ। ਇਸ ਮੌਕੇ ਸ. ਕੁਲਜੀਤ ਸਿੰਘ ਰੰਧਾਵਾ ਐਮ.ਐਲ.ਏ., ਸ. ਵੀਰਕਰਨ ਸਿੰਘ ਬਰਾੜ ਤਹਿਸੀਲਦਾਰ, ਸ. ਹਰਿੰਦਰਜੀਤ ਸਿੰਘ ਨਾਇਬ ਤਹਿਸੀਲਦਾਰ, ਸ. ਗੁਰਿੰਦਰ ਸਿੰਘ ਚੀਮਾ ਮੁੱਖ ਇੰਜੀਨਿਅਰ, ਸ. ਸਵਰਨ ਸਿੰਘ ਡੀ.ਜੀ.ਐਮ. (ਮਾਰਕਿਟਿੰਗ), ਸ. ਗਗਨਦੀਪ ਸਿੰਘ ਜਿਲ੍ਹਾ ਮੰਡੀ ਅਫ਼ਸਰ, ਸ. ਸੁਖਵਿੰਦਰ ਸਿੰਘ ਕਾਰਜਕਾਰੀ ਇੰਜੀਨਿਅਰ, ਸ. ਗੁਰਮੀਤ ਸਿੰਘ ਸਕੱਤਰ ਮਾਰਕਿਟ ਕਮੇਟੀ ਲਾਲੜੂ, ਅਸ਼ੋਕ ਕੁਮਾਰ ਲੇਖਾਕਾਰ, ਜਗਦੀਪ ਸਿੰਘ ਮੰਡੀ ਸੁਪਰਵਾਇਜਰ, ਅਸ਼ਵਨੀ ਕੁਮਾਰ, ਸਤੀਸ਼ ਰਾਣਾ, ਹਰੀਸ਼ ਮਦਾਨ ਪ੍ਰਧਾਨ, ਸੁਖਵਿੰਦਰ ਸਿੰਘ ਫੌਜੀ, ਕਵਲ ਨੈਣ ਪ੍ਰਧਾਨ ਆੜ੍ਹਤੀ ਐਸੋਸਿਏਸ਼ਨ, ਅਸ਼ੋਕ ਕੁਮਾਰ ਬੱਤਰਾ, ਰਕੇਸ਼ ਕੁਮਾਰ ਸਮੇਤ ਸਮੂਹ ਅਧਿਕਾਰੀ, ਕਰਮਚਾਰੀ ਅਤੇ ਆੜ੍ਹਤੀ ਮੌਜੂਦ ਰਹੇ।