ਚੋਰਾਂ ਨੇ ਕੀਤੀ ਪੁਲਸ ਦੇ ਸਾਬਕਾ ਸੀਨੀਅਰ ਸਹਾਇਕ ਦੇ ਘਰ ਚੋਰੀ
ਦੁਆਰਾ: Punjab Bani ਪ੍ਰਕਾਸ਼ਿਤ :Friday, 12 July, 2024, 01:37 PM

ਚੋਰਾਂ ਨੇ ਕੀਤੀ ਪੁਲਸ ਦੇ ਸਾਬਕਾ ਸੀਨੀਅਰ ਸਹਾਇਕ ਦੇ ਘਰ ਚੋਰੀ
ਮੁੱਲਾਂਪੁਰ ਦਾਖਾ : ਬੀਤੀ ਰਾਤ ਕੁਝ ਅਣਪਛਾਤੇ ਚੋਰਾਂ ਨੇ ਦਵਿੰਦਰ ਸਿੰਘ ਪੁੱਤਰ ਸੰਤਾ ਸਿੰਘ ਸਾਬਕਾ ਪੁਲਸ ਸੀਨੀਅਰ ਸਹਾਇਕ ਦੇ ਘਰ ਨੂੰ ਉਦੋਂ ਨਿਸ਼ਾਨਾ ਬਣਾਇਆ ਜਦੋਂ ਉਹ ਆਪਣੀ ਰਿਸ਼ਤੇਦਾਰੀ ਵਿਚ ਸੁਨਾਮ ਗਏ ਹੋਏ ਸਨ। ਇਸ ਦੌਰਾਨ ਚੋਰਾਂ ਨੇ ਘਰ ਦਾ ਤਾਲਾ ਤੋੜ ਕੇ ਕਰੀਬ 11 ਲੱਖ ਰੁਪਏ ਦੇ ਸੋਨੇ ਦੇ ਗਹਿਣੇ, 37000 ਰੁਪਏ ਦੀ ਨਕਦੀ, ਅਣਸੀਤੇ ਸੂਟ, ਐੱਲ. ਸੀ. ਡੀ., ਗੈਸ ਸਿਲੰਡਰ, ਭਾਂਡੇ ਅਤੇ ਜਾਂਦੇ ਹੋਏ ਤਿੰਨ ਵਿਸਕੀ ਦੀਆਂ ਬੋਤਲਾਂ ਵੀ ਲੈ ਕੇ ਫਰਾਰ ਹੋ ਗਏ।
