ਜਾਅਲੀ ਕਰੰਸੀ ਬਣਾਉਣ ਵਾਲੇ ਗਿਰੋਹ ਨੂੰ ਜੋਧਪੁਰ ਪੁਲਸ ਨੇ ਸਨੌਰ ਵਿਖੇ ਛਾਪਾਮਾਰੀ ਕਰਕੇ ਕੀਤਾ ਕਾਬੂ

ਦੁਆਰਾ: Punjab Bani ਪ੍ਰਕਾਸ਼ਿਤ :Thursday, 11 July, 2024, 08:11 PM

ਜਾਅਲੀ ਕਰੰਸੀ ਬਣਾਉਣ ਵਾਲੇ ਗਿਰੋਹ ਨੂੰ ਜੋਧਪੁਰ ਪੁਲਸ ਨੇ ਸਨੌਰ ਵਿਖੇ ਛਾਪਾਮਾਰੀ ਕਰਕੇ ਕੀਤਾ ਕਾਬੂ
ਸਨੌਰ, 11 ਜੁਲਾਈ () : ਜਾਅਲੀ ਕਰੰਸੀ ਬਣਾਉਣ ਵਾਲੇ ਗਿਰੋਹ ਨੂੰ ਜੋਧਪੁਰ ਪੁਲਸ ਨੇ ਸਨੌਰ ਵਿਖੇ ਛਾਪਾਮਾਰੀ ਕਰਕੇ ਕਾਬੂ ਕੀਤਾ ਹੈ।ਪ੍ਰਾਪਤ ਜਾਣਕਾਰੀ ਅਨੁਸਾਰ ਜੋਧਪੁਰ ਪੁਲਸ ਨੇ ਸਨੌਰ ਪੁਲਸ ਨਾਲ ਚਲਾਏ ਇੱਕ ਸਾਂਝੇ ਆਪ੍ਰੇਸ਼ਨ ਦੌਰਾਨ ਸਨੌਰ ਦੇ ਮੁਹੱਲਾ ਕਸਾਬੀਆਂ ਵਾਲਾ ਵਿਖੇ ਇੱਕ ਘਰ ਵਿੱਚ ਬਣਾਏ ਜਾ ਰਹੇ ਜਾਅਲੀ ਨੋਟਾਂ ਦੇ ਗੋਰਖਧੰਦੇ ਦਾ ਪਰਦਾਫਾਸ਼ ਕਰਦਿਆਂ ਜਾਅਲੀ ਨੋਟ ਬਣਾਉਣ ਵਾਲੇ ਗਿਰੋਹ ਨੂੰ ਕਾਬੂ ਕਰ ਲਿਆ।ਉਕਤ ਸਮੁੱਚੇ ਘਟਨਾਕ੍ਰਮ ਸਬੰਧੀ ਮਿਲੀ ਜਾਣਕਾਰੀ ਮੁਤਾਬਕ ਰਾਜਸਥਾਨ ਦੇ ਜੋਧਪੁਰ ਪੁਲਸ ਦੀ ਸਬ ਇੰਸਪੈਕਟਰ ਰੀਨਾ ਕੁਮਾਰੀ ਤੇ ਸਨੌਰ ਪੁਲਸ ਦੇ ਏ. ਐਸ. ਆਈ. ਸੁਰਜਨ ਸਿੰਘ ਤੇ ਉਨ੍ਹਾਂ ਦੀ ਟੀਮ ਨੇ ਰਾਜਸਥਾਨ ਤੋਂ ਪਹੁੰਚੀ ਪੁਲਸ ਟੀਮ ਨਾਲ ਮੁਹੱਲਾ ਕਸਾਬੀਆਂ ਵਾਲਾ ਵਿਖੇ ਇੱਕ ਘਰ ਵਿੱਚ ਰੇਡ ਕਰਕੇ ਜਾਅਲੀ ਕਰੰਸੀ ਤਿਆਰ ਕਰਨ ਵਾਲਾ ਪਿ੍ਰੰਟਰ ਅਤੇ ਕੰਪਿਊਟਰ ਵੀ ਬਰਾਮਦ ਕਰ ਕੀਤਾ ਅਤੇ ਗੁਰਜੀਤ ਨਾਮਕ ਵਿਅਕਤੀ ਨੂੰ ਰੰਗੇ ਹੱਥੀ ਹਜ਼ਾਰਾਂ ਰੁਪਏ ਦੀ ਜਾਅਲੀ ਕਰੰਸੀ ਸਮੇਤ ਗ੍ਰਫਤਾਰ ਕੀਤਾ ਹੈ।