ਕੈਨੇਡਾ: ਫਿਰੌਤੀਆਂ ਦੇ ਦੋਸ਼ ਹੇਠ ਇੱਕ ਕਾਬੂ ਤੇ ਇੱਕ ਹੋਰ ਦੀ ਭਾਲ ਜਾਰੀ
ਦੁਆਰਾ: Punjab Bani ਪ੍ਰਕਾਸ਼ਿਤ :Wednesday, 10 July, 2024, 07:50 PM

ਕੈਨੇਡਾ: ਫਿਰੌਤੀਆਂ ਦੇ ਦੋਸ਼ ਹੇਠ ਇੱਕ ਕਾਬੂ ਤੇ ਇੱਕ ਹੋਰ ਦੀ ਭਾਲ ਜਾਰੀ
ਵੈਨਕੂਵਰ, 10 ਜੁਲਾਈ : ਫਿਰੌਤੀਆਂ ਮੰਗਣ ਵਾਲੇ ਗਰੋਹ ਦੇ ਕੁਝ ਮੈਂਬਰਾਂ ਵਿਚੋਂ ਇਕ ਮੈਂਬਰ ਨੂੰ ਗ੍ਰਿਫ਼ਤਾਰ ਕਰਨ ਤੋਂ ਬਾਅਦ ਦੂਸਰੇ ਦੀ ਭਾਲ ਲਈ ਦੇਸ਼ ਪੱਧਰੀ ਜਾਰੀ ਕੀਤੇ ਗਏ ਨੋਟਿਸ ਦੇ ਚਲਦਿਆਂ ਕਾਬੂ ਕੀਤੇ ਗਏ ਮੁਲਜਮ ਦੀ ਗੱਲ ਕੀਤੀ ਜਾਵੇ ਤਾਂ ਉਸਦੀ ਪਛਾਣ ਜਸਕਰਨ 30 ਸਾਲ ਵਜੋਂ ਹੋਈ ਹੈ ਅਤੇ ਇਹ ਕੈਨੇਡਾ ਦੇ ਟੋਰਾਂਟੋ ਦਾ ਰਹਿਣ ਵਾਲਾ ਹੈ ਅਤੇ ਉਸ ਵਿਰੁੱਧ 17 ਦੋਸ਼ ਵੀ ਲੱਗੇ ਹਨ। ਪੁਲਸ ਮੁਤਾਬਕ ਮੁਲਜ਼ਮ ਜਗਮੋਹਨਜੀਤ ਝੀਤੇ ਜੋ ਕਿ 47 ਵਰ੍ਹਿਆਂ ਦਾ ਹੈ ਅਤੇ ਸਸਕੈਚਵਨ ਵਿਚ ਰਹਿੰਦਾ ਹੈ ਦੀ ਗ੍ਰਿਫ਼ਤਾਰੀ ਲਈ ਪੁਲਸ ਨੇ ਅਦਾਲਤ ਰਾਹੀਂ ਕੈਨੇਡਾ ਭਰ ਵਿੱਚ ਵਾਰੰਟ ਜਾਰੀ ਕਰਵਾਏ ਹਨ। ਪੁਲਸ ਨੇ ਸ਼ੱਕ ਪ੍ਰਗਟ ਕੀਤਾ ਕਿ ਇਹ ਵਿਅਕਤੀ ਉਨ੍ਹਾਂ ਦੀ ਜਾਣਕਾਰੀ ਅਨੁਸਾਰ ਪੀਲ ਖੇਤਰ ਵਿੱਚ ਕਿਤੇ ਛੁਪ ਕੇ ਰਹਿ ਰਿਹਾ ਹੈ। ਪੁਲਸ ਨੇ ਉਸ ਦੀ ਤਸਵੀਰ ਜਾਰੀ ਕਰ ਕੇ ਲੋਕਾਂ ਤੋਂ ਸਹਿਯੋਗ ਵੀ ਮੰਗਿਆ ਹੈ।
