ਪਤਨੀ ਨੇ ਹੀ ਮਿਲਾਈ ਘਰ ਆਏ ਬੀ. ਐਸ. ਐਫ. ਜਵਾਨ ਪਤੀ ਦੀ ਰੋਟੀ ਵਿਚ ਜਹਿਰੀਲੀ ਵਸਤੂ ਨੂੰ ਪਤਨੀ ਨੇ ਰੋਟੀ `ਚ ਮਿਲਾਇਆ
ਦੁਆਰਾ: Punjab Bani ਪ੍ਰਕਾਸ਼ਿਤ :Wednesday, 10 July, 2024, 07:05 PM

ਪਤਨੀ ਨੇ ਹੀ ਮਿਲਾਈ ਘਰ ਆਏ ਬੀ. ਐਸ. ਐਫ. ਜਵਾਨ ਪਤੀ ਦੀ ਰੋਟੀ ਵਿਚ ਜਹਿਰੀਲੀ ਵਸਤੂ ਨੂੰ ਪਤਨੀ ਨੇ ਰੋਟੀ `ਚ ਮਿਲਾਇਆ
ਪਠਾਨਕੋਟ, 10 ਜੁਲਾਈ : ਪਠਾਨਕੋਟ ਦੇ ਪਿੰਡ ਪਲਾਹ ਵਿਖੇ ਆਪਣੇ ਘਰ ਆਏ ਬੀ. ਐਸ. ਐਫ. ਜਵਾਨ ਪਤੀ ਨੂੰ ਉਸਦੀ ਹੀ ਪਤਨੀ ਨੇ ਪਿੰਡ ਵਿਚ ਹੀ ਇਕ ਨੌਜਵਾਨ ਨਾਲ ਚੱਲ ਰਹੇ ਪ੍ਰੇਮ ਸਬੰਧਾਂ ਦੇ ਚਲਦਿਆਂ ਖਾਣੇ ਵਿਚ ਕੋਈ ਜਹਿਰੀਲੀ ਵਸਤੂ ਮਿਲਾ ਕੇ ਖੁਆ ਦਿੱਤੀ। ਜਦੋਂ ਬੀ. ਐਸ. ਐਫ. ਜਵਾਨ ਨੂੰ ਤਬੀਅਤ ਖਰਾਬ ਹੋਣ ਦੇ ਚਲਦਿਆਂ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ ਤਾਂ ਡਾਕਟਰਾਂ ਨੇ ਜਾਂਚ ਦੌਰਾਨ ਪਾਇਆ ਕਿ ਉਕਤ ਜਵਾਨ ਨੂੰ ਖਾਣੇ ਵਿਚ ਕੁੱਝ ਜਹਿਰੀਲਾ ਪਦਾਰਥ ਮਿਲਾ ਕੇ ਦਿੱਤਾ ਗਿਆ ਸੀ।
