ਪੰਜਾਬ ਦੌਰੇ `ਤੇ ਆਵੇਗਾ 16ਵਾਂ ਵਿੱਤ ਕਮਿਸ਼ਨ, 16 ਜੁਲਾਈ ਨੂੰ ਮੁੱਖ ਮੰਤਰੀ ਮਾਨ ਨੇ ਸੱਦੀ ਅਧਿਕਾਰੀਆਂ ਦੀ ਬੈਠਕ

ਪੰਜਾਬ ਦੌਰੇ `ਤੇ ਆਵੇਗਾ 16ਵਾਂ ਵਿੱਤ ਕਮਿਸ਼ਨ, 16 ਜੁਲਾਈ ਨੂੰ ਮੁੱਖ ਮੰਤਰੀ ਮਾਨ ਨੇ ਸੱਦੀ ਅਧਿਕਾਰੀਆਂ ਦੀ ਬੈਠਕ
ਚੰਡੀਗੜ੍ਹ : 16ਵਾਂ ਵਿੱਤ ਕਮਿਸ਼ਨ 22 ਤੇ 23 ਜੁਲਾਈ ਨੂੰ ਪੰਜਾਬ ਦੌਰੇ `ਤੇ ਆ ਰਿਹਾ ਹੈ। ਸਾਬਕਾ ਆਰਥਿਕ ਸਲਾਹਕਾਰ ਅਰਵਿੰਦ ਪਨਗੜੀਆ ਦੀ ਅਗਵਾਈ ਵਾਲਾ ਇਹ ਕਮਿਸ਼ਨ ਇਸ ਸਮੇਂ ਵੱਖ-ਵੱਖ ਰਾਜਾਂ ਦੇ ਦੌਰੇ `ਤੇ ਹੈ ਅਤੇ 22 ਤੇ 23 ਜੁਲਾਈ ਨੂੰ ਪੰਜਾਬ ਦਾ ਦੌਰਾ ਕਰੇਗਾ। ਕਮਿਸ਼ਨ ਅੱਗੇ ਆਪਣੀ ਵਿੱਤੀ ਸਥਿਤੀ ਨੂੰ ਮੁੱਖ ਰੱਖਦਿਆਂ ਰਾਜ ਸਰਕਾਰ 15ਵੇਂ ਵਿੱਤ ਕਮਿਸ਼ਨ ਵੱਲੋਂ ਦਿੱਤੀ ਗਈ ਰਾਹਤ ਦੀ ਮੰਗ ਕਰਨਾ ਚਾਹੁੰਦੀ ਹੈ। ਇਸ ਸਬੰਧੀ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ ਅਤੇ ਇਸ ਹਫ਼ਤੇ ਪੰਜਾਬ ਦੇ ਪ੍ਰਮੁੱਖ ਸਕੱਤਰ ਵਿੱਤ ਅਜੋਏ ਕੁਮਾਰ ਸਿਨਹਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕਰ ਕੇ 16 ਜੁਲਾਈ ਨੂੰ ਮੁੱਖ ਮੰਤਰੀ ਭਗਵੰਤ ਮਾਨ ਤੇ ਵਿੱਤ ਮੰਤਰੀ ਹਰਪਾਲ ਚੀਮਾ ਦੀ ਅਗਵਾਈ ਹੇਠ ਹੋਣ ਵਾਲੀ ਮੀਟਿੰਗ `ਚ ਵਿਚਾਰ-ਵਟਾਂਦਰਾ ਕਰਨ ਲਈ ਮੁੱਢਲਾ ਏਜੰਡਾ ਤਿਆਰ ਕਰਨਗੇ। ਮੀਟਿੰਗ ਹੋਵੇਗੀ ਤੇ ਕਮਿਸ਼ਨ ਸਾਹਮਣੇ ਰੱਖੇ ਜਾਣ ਵਾਲੇ ਏਜੰਡੇ `ਤੇ ਚਰਚਾ ਕੀਤੀ ਜਾਵੇਗੀ। ਇਸ ਦੀ ਪੁਸ਼ਟੀ ਕਰਦਿਆਂ ਪੰਜਾਬ ਦੇ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਵਿੱਤ ਵਿਭਾਗ ਦੀ ਟੀਮ ਅੰਦਰੂਨੀ ਏਜੰਡਾ ਤਿਆਰ ਕਰਨ ਵਿੱਚ ਜੁਟੀ ਹੋਈ ਹੈ।
