ਸੰਗਰੂਰ ਦੇ ਪਿੰਡ ਬਿਜਲਪੁਰ ਦਾ ਨੌਜਵਾਨ ਹੋਇਆ ਕੈਨੇਡਾ ਪੁਲਸ `ਚ ਭਰਤੀ

ਦੁਆਰਾ: Punjab Bani ਪ੍ਰਕਾਸ਼ਿਤ :Wednesday, 10 July, 2024, 05:20 PM

ਸੰਗਰੂਰ ਦੇ ਪਿੰਡ ਬਿਜਲਪੁਰ ਦਾ ਨੌਜਵਾਨ ਹੋਇਆ ਕੈਨੇਡਾ ਪੁਲਸ `ਚ ਭਰਤੀ
ਸੰਗਰੂਰ: ਪੰਜਾਬੀਆਂ ਦੀ ਪਹਿਲੀ ਪਸੰਦ ਕੈਨੇਡਾ ਵਿਖੇ ਪੰਜਾਬ ਦੇ ਪਿੰਡ ਬਿਜਲਪੁਰ ਦੇ ਵਸਨੀਕ ਕੁਲਜੀਤ ਸਿੰਘ ਦੇ ਕੈਲੇਡਾ ਪੁਲਸ ਵਿਚ ਭਰਤੀ ਹੋਣ ਦੇ ਚਲਦਿਆਂ ਜਿਥੇ ਪਰਿਵਾਰ ਉਥੇ ਪਿੰਡ ਵਾਸੀਆਂ ਹੀ ਨਹੀਂ ਬਲਕਿ ਜਿ਼ਲਾ ਸੰਗਰੂਰ ਵਿਚ ਵੀ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਦੱਸਣਯੋਗ ਹੈ ਕਿ ਕੁਲਜੀਤ ਸਿੰਘ 2018 ਦੇ ਵਿੱਚ ਆਪਣੇ ਪਰਿਵਾਰ ਅਤੇ ਦੋ ਵੱਡੀਆਂ ਭੈਣਾਂ ਨੂੰ ਛੱਡ ਕੇ ਕਨੇਡਾ ਵਿੱਚ ਗਿਆ ਸੀ ਉੱਥੇ ਉਹਨੇ ਪੜ੍ਹਾਈ ਕੀਤੀ ਅਤੇ ਪੜਾਈ ਦੇ ਨਾਲ ਨਾਲ ਖੇਡਾਂ ਦੇ ਵਿੱਚ ਵੀ ਹਿੱਸੇ ਲੈਂਦਾ ਰਿਹਾ। ਪੰਜਾਬ ਦੇ ਵਿੱਚ ਕੁਲਜੀਤ ਸਿੰਘ ਨੇ ਪੜ੍ਹਾਈ ਦੇ ਨਾਲ ਨਾਲ ਹਰ ਟੂਰਨਾਮੈਂਟ ਹਰ ਖੇਡ ਮੇਲੇ ਵਿੱਚ ਹਿੱਸਾ ਲਿਆ ਅਤੇ ਉਥੋਂ ਜਿੱਤ ਕੇ ਆਪਣੇ ਘਰ ਦੀਆਂ ਦੀਵਾਰਾਂ ਉੱਪਰ ਟਰਾਫੀਆਂ ਅਤੇ ਪੁਰਸਕਾਰ ਸਜਾਏ।