ਥਾਣੇ ਵਿਚ ਦਾਤਰ ਲੈ ਕੇ ਵੜ ਕੇ ਵਿਅਕਤੀ ਨੇ ਪਾਈ ਥਾਣੇ ਅੰਦਰ ਦਹਿਸ਼ਤ

ਥਾਣੇ ਵਿਚ ਦਾਤਰ ਲੈ ਕੇ ਵੜ ਕੇ ਵਿਅਕਤੀ ਨੇ ਪਾਈ ਥਾਣੇ ਅੰਦਰ ਦਹਿਸ਼ਤ
ਜਲੰਧਰ : ਬਹੁਜਨ ਸਮਾਜ ਪਾਰਟੀ ਦੇ ਜਿ਼ਲਾ ਸਕੱਤਰ ਸ਼ਾਮ ਕਟਾਰੀਆ ਨੇ ਥਾਣਾ ਮਕਸੂਦਾਂ ਅੰਦਰ ਇਕ ਵਿਅਕਤੀ ਵਲੋਂ ਦਾਤਰ ਲੈ ਕੇ ਅੰਦਰ ਵੜਨ ਦੇ ਮਾਮਲੇ ਤੇ ਚਾਣਨਾ ਪਾਉਂਦਿਆਂ ਦੱਸਿਆ ਕਿ ਉਨ੍ਹਾਂ ਦੀ ਪਾਰਟੀ ਦਾ ਇਕ ਵਰਕਰ ਰਵੀ ਜੋ ਕਿ ਥਾਣਾ ਮਕਸੂਦਾਂ ਦੇ ਸਾਹਮਣੇ ਚਿਕਨ ਦੀ ਸ਼ਾਪ `ਤੇ ਖਰੀਦਦਾਰੀ ਕਰਨ ਗਿਆ ਸੀ ਦੇ ਨਾਲ ਰੰਜਸ਼ ਰੱਖਣ ਵਾਲੇ ਦੂਜੀ ਪਾਰਟੀ ਦੇ ਵਿਅਕਤੀ ਨੇ ਉਥੇ ਆਉ਼ਦਿਆਂ ਪਹਿਲਾਂ ਤਾਂ ਗਾਲੀ-ਗਲੋਚ ਸ਼ੁਰੂ ਕਰ ਦਿੱਤਾ ਅਤੇ ਫਿਰ ਜਦੋਂ ਰਵੀ ਨੇ ਅਜਿਹਾ ਕਰਨ ਤੇ ਉਸਦਾ ਵਿਰੋਧ ਕੀਤਾ ਤਾਂ ਉਕਤ ਵਿਅਕਤੀ ਨੇ ਚਿਕਨ ਵਾਲੇ ਦਾ ਦਾਤਰ ਚੁੱਕਿਆ ਅਤੇ ਰਵੀ `ਤੇ ਹਮਲਾ ਕਰਨ ਹੀ ਲੱਗਿਆ, ਜਿਸ ਤੇ ਰਵੀ ਵਲੋਂ ਭੱਜ ਕੇ ਸਾਹਮਣੇ ਸਥਿਤ ਥਾਣਾ ਵਿਚ ਵੜਿਆ ਗਿਆ, ਜਿਸ ਤੇ ਦਾਤਰ ਚੁੱਕ ਕੇ ਰਵੀ ਦੇ ਪਿੱਛੇ ਭੱਜਣ ਵਾਲਾ ਵਿਅਕਤੀ ਵੀ ਹੱਥ ਵਿਚ ਚਾਕੂ ਲੈ ਕੇ ਥਾਣੇ ਅੰਦਰ ਹੀ ਵੜ ਗਿਆ, ਜਿਸ ਕਾਰਨ ਥਾਣੇ ਅੰਦਰ ਦਹਿਸ਼ਤ ਭਰਿਆ ਮਾਹੌਲ ਬਣ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਥਾਣੇ ਵਿਚ ਮੌਜੂਦ ਪੁਲਸ ਮੁਲਾਜ਼ਮਾਂ ਵਲੋਂ ਚਾਕੂ ਚੁੱਕੀ ਵਿਅਕਤੀ ਤੋਂ ਚਾਕੂ ਤਾਂ ਖੋਹ ਲਿਆ ਗਿਆ ਪਰ ਉਪਰੋਕਤ ਘਟਨਾਕ੍ਰਮ ਦਾ ਕਾਰਨ ਸਮਝਦਿਆਂ ਉਨ੍ਹਾਂ ਨੂੰ ਥਾਣਾ ਨੰਬਰ 1 ਵਿਚ ਜਾਣ ਲਈ ਕਿਹਾ ਅਤੇ ਚਾਕੂ ਆਪਣੇ ਕੋਲ ਰੱਖ ਕੇ ਉਸ ਵਿਅਕਤੀ ਨੂੰ ਵੀ ਛੱਡ ਦਿੱਤਾ ਗਿਆ।
