ਸੋਮਾਲੀਆ ਵਿੱਚ ਹੋਟਲ ’ਤੇ ਹਮਲੇ ’ਚ 32 ਵਿਅਕਤੀਆਂ ਦੀ ਮੌਤ

ਦੁਆਰਾ: Punjab Bani ਪ੍ਰਕਾਸ਼ਿਤ :Saturday, 03 August, 2024, 05:01 PM

ਸੋਮਾਲੀਆ ਵਿੱਚ ਹੋਟਲ ’ਤੇ ਹਮਲੇ ’ਚ 32 ਵਿਅਕਤੀਆਂ ਦੀ ਮੌਤ
ਮੋਗਾਦਿਸ਼ੂ (ਸੋਮਾਲੀਆ), 3 ਅਗਸਤ : ਸੋਮਾਲੀਆ ਦੀ ਰਾਜਧਾਨੀ ਮੋਗਾਦਿਸ਼ੂ ਵਿੱਚ ਸਾਹਿਲ ’ਤੇ ਸਥਿਤ ਇਕ ਹੋਟਲ ’ਤੇ ਸ਼ੁੱਕਰਵਾਰ ਸ਼ਾਮ ਨੂੰ ਹੋਏ ਹਮਲੇ ਵਿੱਚ 32 ਵਿਅਕਤੀਆਂ ਦੀ ਮੌਤ ਹੋ ਗਈ ਅਤੇ 63 ਹੋਰ ਜ਼ਖ਼ਮੀ ਹੋ ਗਏ। ਇਹ ਜਾਣਕਾਰੀ ਪੁਲੀਸ ਨੇ ਅੱਜ ਦਿੱਤੀ। ਪੁਲੀਸ ਦੇ ਤਰਜਮਾਨ ਮੇਜਰ ਅਬਦੀਫਤਹਿ ਅਦਨ ਹਸਨ ਨੇ ਦੱਸਿਆ ਕਿ ਹਮਲੇ ਵਿੱਚ ਇਕ ਸੈਨਿਕ ਦੀ ਮੌਤ ਹੋ ਗਈ ਅਤੇ ਬਾਕੀ ਨਾਗਰਿਕ ਸਨ। ਹਸਨ ਨੇ ਦੱਸਿਆ ਕਿ ਹਮਲੇ ਵਿੱਚ ਇਕ ਹੋਰ ਫੌਜੀ ਜ਼ਖ਼ਮੀ ਵੀ ਹੋਇਆ ਹੈ। ਪ੍ਰਤੱਖਦਰਸੀਆਂ ਮੁਤਾਬਕ ਧਮਾਕੇ ਤੋਂ ਬਾਅਦ ਗੋਲੀਬਾਰੀ ਹੋਈ। ਅਲ-ਕਾਇਦਾ ਦੇ ਪੂਰਬੀ ਅਫਰੀਕਾ ਵਿੱਚ ਸਹਿਯੋਗੀ ਜਥੇਬੰਦੀ ਅਲ-ਸ਼ਬਾਬ ਨੇ ਆਪਣੇ ਰੇਡੀਓ ਰਾਹੀਂ ਕਿਹਾ ਕਿ ਹਮਲਾ ਉਸ ਦੇ ਲੜਾਕਿਆਂ ਨੇ ਕੀਤਾ ਹੈ।