ਪੁਲਿਸ ਅਫਸਰ ਸਹੁਰੇ ਨੇ ਆਪਣੇ ਵੱਡੇ ਅਫਸਰ ਜਵਾਈ ਦਾ ਅਦਾਲਤ 'ਚ ਗੋਲੀਆਂ ਮਾਰ ਕੇ ਕੀਤਾ ਕਤਲ

ਦੁਆਰਾ: Punjab Bani ਪ੍ਰਕਾਸ਼ਿਤ :Saturday, 03 August, 2024, 04:37 PM

ਪੁਲਿਸ ਅਫਸਰ ਸਹੁਰੇ ਨੇ ਆਪਣੇ ਵੱਡੇ ਅਫਸਰ ਜਵਾਈ ਦਾ ਅਦਾਲਤ ‘ਚ ਗੋਲੀਆਂ ਮਾਰ ਕੇ ਕੀਤਾ ਕਤਲ
ਚੰਡੀਗੜ੍ਹ: ਚੰਡੀਗੜ੍ਹ ਦੀ ਸੈਕਟਰ 43 ਦੀ ਜ਼ਿਲ੍ਹਾ ਅਦਾਲਤ ਵਿੱਚ ਅੱਜ ਉਸ ਸਮੇਂ ਸੰਨਸਨੀ ਫੈਲ ਗਈ, ਜਦੋਂ ਸਸਪੈਂਡ ਏਆਈਜੀ ਅਧਿਕਾਰੀ ਨੇ ਆਪਣੇ ਆਈਆਰਐਸ ਜਵਾਈ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ। ਇਹ ਘਟਨਾ ਦੁਪਹਿਰ 2 ਵਜੇ ਦੀ ਹੈ । ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਸੈਕਟਰ 36 ਦੀ ਪੁਲਿਸ ਮੌਕੇ ਤੇ ਪੁੱਜ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਸਸਪੈਂਡ ਪੁਲਿਸ ਅਫਸਰ ਵੱਲੋਂ ਤਿੰਨ ਚਾਰ ਗੋਲੀਆਂ ਚਲਾਈਆਂ ਗਈਆਂ ਹਨ। ਦੱਸਿਆ ਜਾਂਦਾ ਹੈ ਕਿ ਘਰੇਲੂ ਕਲੇਸ਼ ਕਾਰਨ ਅਦਾਲਤ ਵਿੱਚ ਤਰੀਕ ‘ਤੇ ਪੁੱਜੇ ਸਨ।ਮ੍ਰਿਤਕ ਦੀ ਪਛਾਣ ਹਰਪ੍ਰੀਤ ਸਿੰਘ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਮ੍ਰਿਤਕ ਹਰਪ੍ਰੀਤ ਸਿੰਘ ਦਾ ਆਪਣੀ ਪਤਨੀ ਨਾਲ ਤਲਾਕ ਦਾ ਕੇਸ ਚੱਲ ਰਿਹਾ ਸੀ। ਅਦਾਲਤ ‘ਚ ਗੋਲੀਬਾਰੀ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਸ ਅਧਿਕਾਰੀ ਮੌਕੇ ‘ਤੇ ਪਹੁੰਚੇ।ਖਬਰ ਵਾਲੇ ਕਾਮ ਨੂੰ ਮਿਲੀ ਜਾਣਕਾਰੀ ਅਨੁਸਾਰ ਪਹਿਲਾਂ ਹੀ ਆਪਣੀ ਨੌਕਰੀ ਚ ਵਿਵਾਦ ਗ੍ਰਸਤ ਰਹੇ ਪੰਜਾਬ ਪੁਲਿਸ ਦੇ ਏਆਈਜੀ ਜਿਹੜੇ ਕਿ ਕੁਝ ਮਹੀਨੇ ਪਹਿਲਾਂ ਵਿਜੀਲੈਂਸ ਵੱਲੋਂ ਗ੍ਰਿਫਤਾਰ ਕੀਤੇ ਗਏ ਸਨ ਤੇ ਜਮਾਨਤ ਤੇ ਆਏ ਹੋਏ ਹਨ। ਉਸਦਾ ਆਪਣੇ ਆਈਆਰਐਸ ਜਵਾਈ ਨਾਲ ਤਿੰਨ-ਚਾਰ ਸਾਲਾਂ ਤੋਂ ਝਗੜਾ ਚੱਲਦਾ ਆ ਰਿਹਾ ਸੀ । ਜਿਸ ਦੀ ਤਰੀਕ ਤੇ ਉਹ ਅੱਜ ਦੋਨੇ ਆਏ ਹਨ। ਹੈਰਾਨੀ ਦੀ ਗੱਲ ਹੈ ਕਿ ਚੰਡੀਗੜ੍ਹ ਦੇ ਜ਼ਿਲ੍ਹਾ ਅਦਾਲਤ ਦੀ ਕੰਪਲੈਕਸ ਵਿੱਚ ਕੇਂਦਰੀ ਸੁਰੱਖਿਆ ਦਾ ਸਖਤ ਪਹਿਰਾ ਹੁੰਦਾ ਹੈ । ਪਰ ਉਹ ਲੋਡਡ ਰਿਵਾਲਵਰ ਅਦਾਲਤ ਅੰਦਰ ਕਿਵੇਂ ਲੈ ਕੇ ਦਾਖਿਲ ਹੋ ਗਿਆ? ਦੱਸਿਆ ਜਾ ਰਿਹਾ ਹੈ ਕਿ ਕਾਤਲ ਏਆਈਜੀ ਮਾਲਵਿੰਦਰ ਸਿੰਘ ਸਿੱਧੂ ਨੂੰ ਥਾਣਾ ਸੈਕਟਰ 36 ਦੀ ਪੁਲਿਸ ਵੱਲੋਂ ਮੌਕੇ ‘ਤੇ ਗ੍ਰਿਫਤਾਰ ਕਰ ਲਿਆ ਗਿਆ ਹੈ।