ਗਲੋਬਲ ਵਾਰਮਿੰਗ ਦਾ ਸੰਸਾਰ ਤੇ ਖਤਰਾ ਮੰਡਰਾ ਰਿਹਾ ਹੈ : ਡੀ ਐਸ ਪੀ ਕਰਨੈਲ ਸਿੰਘ

ਗਲੋਬਲ ਵਾਰਮਿੰਗ ਦਾ ਸੰਸਾਰ ਤੇ ਖਤਰਾ ਮੰਡਰਾ ਰਿਹਾ ਹੈ : ਡੀ ਐਸ ਪੀ ਕਰਨੈਲ ਸਿੰਘ
ਪਟਿਆਲਾ : ਨਹਿਰੂ ਪਾਰਕ ਵਿੱਚ ਵਣ-ਮਹਾਉਤਸਵ ਮਨਾਇਆ ਗਿਆ, ਜਿਸ ਵਿੱਚ ਮੁੱਖ ਮਹਿਮਾਨ ਡੀ ਐਸ ਪੀ ਟ੍ਰੈਫਿਕ ਕਰਨੈਲ ਸਿੰਘ ਨੇ “ਹਰ ਮਨੁੱਖ ਲਾਵੇ ਦੋ ਰੁੱਖ”ਲਹਿਰ ਜੋ ਗਿਆਨ ਜਯੋਤੀ ਐਜੂਕੇਸਨ ਸੁਸਾਇਟੀ ਵਲੋ ਚਲਾਈ ਹੋਈ ਹੈ ਉਸ ਤਹਿਤ ਸਾਗਵਾਨ ਦੇ ਪੋਦੇ ਲਗਾ ਕੇ ਵਣ-ਮਹਾ ਉਤਸ਼ਵ ਦੀ ਸੁਰੂਆਤ ਕੀਤੀ।ਵਾਤਾਵਰਨ ਦੀ ਸੁੱਧਤਾ ਲਈ ਪੋਦੇ /ਬੂਟੇ ਲਗਾਉਣਾ ਬਹੁਤ ਜਰੂਰੀ ਹੈ।ਕਿਉਕਿਂ ਅੱਜ ਗਲੋਬਲ ਵਾਰਮਿੰਗ ਦਾ ਸੰਸਾਰ ਤੇ ਖਤਰਾ ਮੰਡਰਾ ਰਿਹਾ ਹੈ।ਜੇ ਸਾਡਾ ਵਾਤਾਵਰਨ ਸੁੱਧ ਹੋਵੇਗਾ ਤਾ ਲੋਕਾ ਦੀ ਸਿਹਤ ਵੀ ਠੀਕ ਹੋਵੇਗੀ।ਪੋਦੇ/ ਬੂਟੇ ਉਥੇ ਹੀ ਲਗਾਏ ਜਾਣ ਜਿਥੇ ਇਹਨਾ ਦੀ ਪਾਲਨ-ਪੋਸ਼ਨ ਵੀ ਹੋਵੇ।ਇਹ ਵਿਚਾਰ ਸਨ ਡੀ ਐਸ ਪੀ ਕਰਨੈਲ ਸਿੰਘ ਦੇ ਇਸ ਦੀ ਪ੍ਰਧਾਨਗੀ ਉਘੇ ਸਮਾਜ ਸੇਵੀ ਜਤਵਿੰਦਰ ਗਰੇਵਾਲ ਨੇ ਕੀਤੀ ਤੇ ਉਹਨਾ ਦੱਸਿਆ ਕਿ ਇਹ ਜਿਲ੍ਹੇ ਦੀ ਨਾਮਵਾਂਰ ਸੰਸਥਾ ਉਪਕਾਰ ਸਿੰਘ ਦੀ ਅਗਵਾਈ ਵਿੱਚ ਵਾਤਾਵਰਨ ਦੀ ਸੁੱਧਤਾ ਲਈ ਕੰਮ ਕਰ ਰਹੇ ਹਨ।ਇਸ ਤੋ ਇਲਾਵਾ ਅੱਖਾ ਦੇ ਚੈਕ ਅੱਪ,ਮੈਡੀਕਲ ਕੈਂਪ,ਯੋਗਾ ਕੈਂਪ,ਸੰਵਿਧਾਨ ਦਿਵਸ ਤੇ ਦੋੜ ਕਰਵਾਉਣਾ,ਬਲੱਡ ਡਨੇਸ਼ਨ ਕੈਂਪ,ਕਵੀ ਦਰਬਾਰ,ਤੀਆਂ ਦਾ ਤਿਉਹਾਰ,ਅੰਤਰਾਸ਼ਟਰੀ ਇਸਤਰੀ ਦਿਵਸ,ਅਧਾਅਪਕ ਦਿਵਸ,ਛੋਟੇ ਸਹਿਬਜਾਦਿਆ ਦੀ ਯਾਦ ਵਿਚੱ ਪ੍ਰੈਗਰਾਮ ਕਰਵਾਉਣੇ,ਨਸਿਆ ਵਿਰੁੱਧ,ਸਕੂਲਾ ਵਿੱਚ ਬੱਚਿਆ ਦੇ ਖੇਡ ਮੁਕਾਬਲੇ,ਸਮੇਂ ਸਮੇਂ ਦੇਸ ਦੇ ਮਹਾਨ ਸਪੁੱਤਰਾ ਦੇ ਨਾਮ ਤੇ ਮੁਕਾਬਲੇ ਕਰਵਾਉਣਾ ਟ੍ਰੈਫਿਕ ,ਫੱਸਟ ਏਡ,ਸੈਮੀਨਾਰ ਕਰਵਾਉਣਾ ਆਦਿ ਸਮਾਜ ਨੂੰ ਅੱਛੀ ਸੇਧ ਦੇ ਰਹੇ ਹਨ ਸਾਡੇ ਸਮਾਜ ਨੂੰ ਉਪਕਾਰ ਸਿੰਘ ਵਰਗੇ ਸਮਾਜ ਸੇਵੀ ਚਾਹੀਦੇ ਹਨ।ਇਹ ਕਿਹਾ ਗਰੇਵਾਲ ਨੇ।ਸੁਸਾਇਟੀ ਦੇ ਮੀਤ ਪ੍ਰਧਾਨ ਚਰਨਪਾਲ ਸਿੰਘ ਦੇ ਸਪੁੱਤਰ ਰਿਸਮੀਤ ਸਿੰਘ ਦੇ ਜਨਮ ਦਿਨ ਨੂੰ ਮਨਾਊਂਦੇ ਹੋਏ ਛਾਂਦਾਰ ਸਾਗਵਾਨ,ਪਿੱਪਲ,ਸਹਾਂਜਣਾ,ਜਾਮਨ,ਨਿੰਮ ਆਦਿ ਦੇ ਪੋਦੇ/ਬੂਟੇ ਲਾਏ ਗਏ।ਸੁਸਾਇਟੀ ਪਹਿਲਾ ਵੀ ਮੈਂਬਰਜ ਤੇ ਉਹਨਾ ਦੇ ਬੱਚਿਆ ਦੇ ਜਨਮ ਦਿਨ ਪਿੰਗਲਾ ਆਸ਼ਰਮ,ਬਿਰਧ ਆਸ਼ਰਮ, ਆਦਿ ਨਾਲ ਤੇ ਪੋਦੇ ਲਗਾਕੇ ਮਨਾਉਂਦੇ ਹਾਂ। ਇਸ ਸਮੇ ਸਾਬਕਾ ਐਮ ਸੀ ਮੀਨਾਂ ਸਰਮਾ ਸਪੈਸਲਤੋਰ ਤੇ ਅਸੀਰਵਾਦ ਦੇਣ ਲਈ ਖਾਸ ਤੋਰ ਤੇ ਐਡਵੋਕੇਟ ਹਰਜਿੰਦਰ ਸਿੰਘ ਜਰਮਨੀ ਤੋ ਬਿਸਨ ਕੁਮਾਰ ਐਕਸੀਅਨ ਤਜਿੰਦਰ ਤੇਜੀ ਪ੍ਰਿੰਸੀਪਲ ਪ੍ਰਦੀਪ ਬਾਂਸਲ ਹਰਮੀਤ ਕੋਰ,ਅਮਨਜੋਤ ਕੋਰ ਮਾਸਟਰ ਕਾਰਜ ਡਾ ਰਿਸ਼ਮਾ ਕੋਹਲੀ ਡਾ ਕੋਹਲੀ ,ਮਾਣਿਕ ਕਪੂਰ ਗੁਰਵਿੰਦਰਪਾਲ ਸੰਧੂ,ਬੀ ਐਲ ਸਰਮਾਂ,ਮਨਜੀਤ ਕੋਰ,ਹਰਪ੍ਰੀਤ ਕੋਰ, ਨੇਵੀ ਪੋਦੇ ਲਗਾਉਣ ਵਿੱਚ ਖਾਸ ਤੋਰ ਤੇ ਮਾਲੀਰਾਮ ਬਲਾਸ ਨੇ ਸਹਿਯੋਗ ਕੀਤਾ।
