ਥਾਣਾ ਪਸਿਆਣਾ ਪੁਲਸ ਨੇ ਕੀਤਾ 11 ਜਣਿਆਂ ਵਿਰੁੱਧ ਕੀਤਾ ਕੁੱਟਮਾਰ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਦੇ ਦੋਸ਼ ਹੇਠ ਕੇਸ ਦਰਜ

ਦੁਆਰਾ: Punjab Bani ਪ੍ਰਕਾਸ਼ਿਤ :Wednesday, 31 July, 2024, 11:22 AM

ਥਾਣਾ ਪਸਿਆਣਾ ਪੁਲਸ ਨੇ ਕੀਤਾ 11 ਜਣਿਆਂ ਵਿਰੁੱਧ ਕੀਤਾ ਕੁੱਟਮਾਰ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਦੇ ਦੋਸ਼ ਹੇਠ ਕੇਸ ਦਰਜ
ਪਟਿਆਲਾ, 31 ਜੁਲਾਈ () : ਥਾਣਾ ਪਸਿਆਣਾ ਪੁਲਸ ਨੇਸਿ਼ਕਾਇਤਕਰਤਾ ਰਣਧੀਰ ਸਿੰਘ ਪੁੱਤਰ ਦਿਆਗਰ ਸਿੰਘ ਵਾਸੀ ਪਿੰਡ ਚੂਹੜਪੁਰ ਜੱਟਾਂ ਥਾਣਾ ਪਸਿਆਣਾ ਪੁਲਸ ਦੀ ਸਿ਼ਕਾਇਤ ਦੇ ਆਧਾਰ ਤੇ ਧਾਰਾ 118 (1), 115 (2), 190, 191 (3), 351 (2) ਬੀ. ਐਨ. ਐਸ. ਤਹਿਤ ਕੇਸ ਦਰਜ ਕੀਤਾ ਹੈ। ਜਿਹੜੇ ਵਿਅਕਤੀਆਂ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ ਵਿਚ ਅਮਰਜੀਤ ਸਿੰਘ ਪੁੱਤਰ ਰਾਮ ਪ੍ਰਤਾਪ, ਗੁਰਵਿੰਦਰ ਸਿੰਘ, ਨਿਰਮਲ ਸਿੰਘ ਪੁੱਤਰਾਨ ਅਮਰਜੀਤ ਸਿੰਘ, ਗੁਰਪ੍ਰੀਤ ਸਿੰਘ, ਅਮਨਪ੍ਰੀਤ ਸਿੰਘ ਪੁੱਤਰਾਨ ਨਿਰਮਲ ਸਿੰਘ, ਗੁਰਦੀਪ ਸਿੰਘ, ਪ੍ਰਦੀਪ ਸਿੰਘ ਪੁੱਤਰਾਨ ਗੁਰਵਿੰਦਰ ਸਿੰਘ, ਗੁਰਮੀਤ ਕੋਰ ਪਤਨੀ ਅਮਰਜੀਤ ਸਿੰਘ, ਕਿਰਨਪਾਲ ਕੋਰ ਪਤਨੀ ਨਿਰਮਲ ਸਿੰਘ, ਸੁਨੀਤਾ ਪਤਨੀ ਗੁਰਵਿੰਦਰ ਸਿੰਘ, ਸਿਮੋ ਪੁੱਤਰੀ ਸ਼ਮਸੇ਼ਰ ਸਿੰਘ ਵਾਸੀਆਨ ਪਿੰਡ ਚੂਹੜਪੁਰ ਜੱਟਾ ਥਾਣਾ ਪਸਿਆਣਾ ਸ਼ਾਮਲ ਹਨ। ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਸਿ਼ਕਾਇਤਕਰਤਾ ਰਣਧੀਰ ਸਿੰਘ ਨੇ ਦੱਸਆ ਕਿ 24 ਜੁਲਾਈ ਨੂੰ ਉਪਰੋਕਤ ਵਿਅਕਤੀਆਂ ਨੇ ਉਸਦੇ ਅਤੇ ਉਸਦੇ ਭਰਾ ਰਘਵੀਰ ਸਿੰਘ ਦੀ ਤੇਜ਼ਧਾਰ ਹਥਿਆਰਾਂ ਨਾਲ ਕੁੱਟਮਾਰ ਕੀਤੀ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ।ਉਕਤ ਘਟਨਾਕ੍ਰਮ ਦਾ ਮੁੱਖ ਕਾਰਨ ਘਰੇਲੂ ਤਕਰਾਰਬਾਜੀ ਦੱਸਿਆ ਜਾ ਰਿਹਾ ਹੈ। ਪੁਲਸ ਨੇ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।