ਸ੍ਰੀ ਰਾਮਾਇਣ ਦਾ ਅਪਮਾਨ ਕਰਨ ਵਾਲੇ ਖਿਲਾਫ਼ ਕਾਰਵਾਈ ਨੂੰ ਲੈ ਕੇ ਹਿੰਦੂ ਸਮਾਜ ਨੇ ਦਿੱਤਾ ਧਰਨਾ

ਦੁਆਰਾ: Punjab Bani ਪ੍ਰਕਾਸ਼ਿਤ :Tuesday, 30 July, 2024, 07:38 PM

ਸ੍ਰੀ ਰਾਮਾਇਣ ਦਾ ਅਪਮਾਨ ਕਰਨ ਵਾਲੇ ਖਿਲਾਫ਼ ਕਾਰਵਾਈ ਨੂੰ ਲੈ ਕੇ ਹਿੰਦੂ ਸਮਾਜ ਨੇ ਦਿੱਤਾ ਧਰਨਾ
ਪਟਿਆਲਾ, 30 ਜੁਲਾਈ ()-ਸ੍ਰੀ ਰਾਮਾਇਣ ਦਾ ਅਪਮਾਨ ਕਰਨ ਵਾਲੇ ਵਿਅਕਤੀ ਦੇ ਖਿਲਾਫ਼ ਕਾਰਵਾਈ ਕਰਵਾਉਣ ਨੂੰ ਲੈ ਕੇ ਅੱਜ ਹਿੰਦੂ ਸਮਾਜ ਵਲੋਂ ਭੁੱਖ ਹੜ੍ਹਤਾਲ ਕਰਕੇ ਜੋਰਦਾਰ ਨਾਅਰੇਬਾਜੀ ਕੀਤੀ ਗਈ। ਇਸ ਮੌਕੇ ਨੇਤਾਵਾਂ ਨੇ ਆਖਿਆ ਕਿ ਹਿੰਦੂ ਸਮਾਜ ਦੇ ਸਭ ਤੋਂ ਮਹਾਨ ਗੰ੍ਰਥ ਸ੍ਰੀ ਰਾਮਾਇਣ ਦਾ ਅਪਮਾਨ ਕਰਨ ਵਾਲੇ ਵਿਅਕਤੀ ਦੇ ਖਿਲਾਫ਼ ਮੰਗਲਵਾਰ ਨੂੰ ਧਾਰਮਿਕ ਆਸਥਾ ਨੂੰ ਠੇਸ ਪਹੁੰਚਾਉਣ ਦਾ ਮਾਮਲਾ ਦਰਜ ਕੀਤਿਆਂ ਦੋ ਸਾਲ ਦਾ ਸਮਾਂ ਬੀਤ ਚੁੱਕਿਆ ਹੈ ਪਰ ਹਾਲੇ ਤੱਕ ਦੋਸ਼ੀ ਖਿਲਾਫ਼ ਦਰਜ ਮਾਮਲੇ ਨੂੰੂ ਅੱਗੇ ਨਹੀਂ ਵਧਾਇਆ ਗਿਆ। ਪੰਜਾਬ ਸਰਕਾਰ ਦੀ ਜਿੰਮੇਦਾਰੀ ਸੀ ਕਿ ਹਿੰਦੂਆਂ ਦੇ ਸਭ ਤੋਂ ਵੱਡੇ ਗੰ੍ਰਥ ਸਬੰਧੀ ਜੋ ਕੋਈ ਵੀ ਕਿਸੇ ਰੂਪ ਵਿਚ ਠੇਸ ਪਹੁੰਚਾਉਣ ਦਾ ਯਤਨ ਕਰਦਾ ਹੈ ਤਾਂ ਉਸਦੇ ਖਿਲਾਫ਼ ਕਾਰਵਾਈ ਨੂੰ ਕਿਸੇ ਵੀ ਰੂਪ ਵਿਚ ਪੈਂਡਿੰਗ ਨਾ ਕੀਤਾ ਜਾਵੇ। ਬੀਤੇ ਦੋ ਸਾਲਾਂ ਤੋਂ ਹਿੰਦੂ ਸਮਾਜ ਉਕਤ ਦੋਸ਼ੀ ’ਤੇ ਕਾਨੂੰਨੀ ਕਾਰਵਾਈ ਕਰਨ ਦਾ ਇੰਤਜ਼ਾਰ ਕਰ ਰਿਹਾ ਹੈ ਪਰ ਸਰਕਾਰ ਨੇ ਸਿਰਫ਼ ਦੋਸ਼ੀ ’ਤੇ ਧਾਰਮਿਕ ਆਸਥ ਨੂੰ ਠੇਸ ਪਹੁੰਚਾਉਣ ਦਾ ਮਾਮਲਾ ਦਰਜ ਕਰਕੇ ਉਸਨੂੰ ਠੰਡੇ ਬਸਤੇ ਵਿਚ ਪਾ ਦਿੱਤਾ ਗਿਆ ਹੈ।