ਮੈਨੂੰ ਝੂਠੇ ਕੇਸ ’ਚ ਫਸਾਇਆ ਹੀ ਨਹੀਂ ਗਿਆ ਬਲਕਿ ਮੇਰੇ ਤੇ ਲੱਗੇ ਨਸ਼ੇ ਦੀ ਬਰਾਮਦਗੀ ਦੇ ਦੋਸ਼ ਵੀ ਬੇਬੁਨਿਆਦੇ ਹਨ : ਹਰਪ੍ਰੀਤ ਸਿੰਘ

ਦੁਆਰਾ: Punjab Bani ਪ੍ਰਕਾਸ਼ਿਤ :Tuesday, 30 July, 2024, 06:20 PM

ਮੈਨੂੰ ਝੂਠੇ ਕੇਸ ’ਚ ਫਸਾਇਆ ਹੀ ਨਹੀਂ ਗਿਆ ਬਲਕਿ ਮੇਰੇ ਤੇ ਲੱਗੇ ਨਸ਼ੇ ਦੀ ਬਰਾਮਦਗੀ ਦੇ ਦੋਸ਼ ਵੀ ਬੇਬੁਨਿਆਦੇ ਹਨ : ਹਰਪ੍ਰੀਤ ਸਿੰਘ
ਚੰਡੀਗੜ੍ਹ : ਪੰਜਾਬ ਦੇ ਲੋਕ ਸਭਾ ਹਲਕੇ ਖਡੂਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਅੰਮ੍ਰਿਤਪਾਲ ਸਿੰਘ ਦੇ ਭਰਾ ਹਰਪ੍ਰੀਤ ਸਿੰਘ ਨੇ ਜੇਲ ਵਿਚੋਂ ਜ਼ਮਾਨਤ ਤੇ ਬਾਹਰ ਆਉਂਦਿਆਂ ਹੀ ਸਪੱਸ਼ਟ ਆਖਿਆ ਹੈ ਕਿ ਮੈਨੂੰ ਝੂਠੇ ਕੇਸ ’ਚ ਫਸਾਇਆ ਹੀ ਨਹੀਂ ਗਿਆ ਬਲਕਿ ਮੇਰੇ ਤੇ ਲੱਗੇ ਨਸ਼ੇ ਦੀ ਬਰਾਮਦਗੀ ਦੇ ਦੋਸ਼ ਵੀ ਬੇਬੁਨਿਆਦੇ ਹਨ। ਦੱਸਣਯੋਗ ਹੈ ਕਿ ਨਸ਼ੇ ਦੀ ਦੀ ਬਰਾਮਦਗੀ ਮਾਮਲੇ ਵਿਚ ਹਰਪ੍ਰੀਤ ਸਿੰਘ ਨਾਲ ਜੇਲ ਵਿਚ ਬੰਦ ਲਵਪ੍ਰੀਤ ਸਿੰਘ ਨੂੰ ਵੀ ਜ਼ਮਾਨਤ ਮਿਲ ਚੁੱਕੀ ਹੈ। ਹਰਪ੍ਰੀਤ ਸਿੰਘ ਨੇ ਆਖਿਆ ਹੈ ਕਿ ਆਈਸ ਡਰੱਗ ਦੀ ਬਰਾਮਦਗੀ ’ਤੇ ਫੋਨ ਅਤੇ ਪੈਸੇ ਭੇਜਣ ਦੇ ਵੀ ਦੋਸ਼ ਝੂਠੇ ਹਨ ।ਹਰਪ੍ਰੀਤ ਸਿੰਘ ਨੇ ਆਪਣੀ ਗੱਲਬਾਤ ਕਰਦਿਆਂ ਇਥੋਂ ਤੱਕ ਆਖ ਦਿੱਤਾ ਕਿ ਅੰਮ੍ਰਿਤਪਾਲ ਦੇ ਚੋਣ ਜਿੱਤਣ ਪਿੱਛੋ ਉਸ ਨੂੰ ਸਰਕਾਰ ਵਲੋਂ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਤੇ ਉਸਨੂੰ ਅਤੇ ਉਸਦੇ ਪਰਿਵਾਰ ਨੂੰ ਇੱਕ ਸੋਚੀ ਸਮਝੀ ਸਾਜਿਸ਼ ਤਹਿਤ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਅੰਮ੍ਰਿਤਪਾਲ ਸਿੰਘ ਨੇ ਸਿੱਖੀ ਲਈ ਆਵਾਜ਼ ਚੁੱਕੀ ਹੈ ਜਿਸ ਕਾਰਨ ਸਰਕਾਰਾਂ ਵੱਲੋਂ ਉਸਦੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।