ਮਾਂ ਦਾ ਦੁੱਧ ਬੱਚੇ ਲਈ ਸਰਵੋਤਮ ਅਤੇ ਸੰਪੂਰਨ ਆਹਾਰ

ਮਾਂ ਦਾ ਦੁੱਧ ਬੱਚੇ ਲਈ ਸਰਵੋਤਮ ਅਤੇ ਸੰਪੂਰਨ ਆਹਾਰ
ਮਾਂ ਦੇ ਦੁੱਧ ਦੀ ਮਹਤੱਤਾ ਸਬੰਧੀ 1 ਅਗਸਤ ਤੋਂ 7 ਅਗਸਤ ਤੱਕ ਵਿਸ਼ੇਸ਼ ਜਾਗਰੂਕਤਾ ਹਫਤਾ
ਪਟਿਆਲਾ ,31 ਜੁਲਾਈ () ਸਿਹਤ ਵਿਭਾਗ ਪਟਿਆਲਾ ਵੱਲੋਂ ਮਾਂ ਦੇ ਦੁੱਧ ਦੀ ਮਹਤੱਤਾ ਸਬੰਧੀ 1 ਅਗਸਤ ਤੋਂ 7 ਅਗਸਤ ਤੱਕ ਵਿਸ਼ੇਸ਼ ਜਾਗਰੂਕਤਾ ਹਫਤਾ ਮਨਾਇਆ ਜਾ ਰਿਹਾ ਹੈ।ਇਹ ਜਾਣਕਾਰੀ ਦਿੰਦਿਆ ਸਿਵਲ ਸਰਜਨ ਡਾ.ਸੰਜੇ ਗੋਇਲ ਨੇ ਦੱਸਿਆ ਕਿ ਨਵ-ਜਨਮੇਂ ਬੱਚੇ ਦੇ ਪੋਸ਼ਣ ਲਈ ਮਾਂ ਦਾ ਦੁੱਧ ਵਡਮੁੱਲਾ ਤੇ ਅਣਮੁੱਲੀ ਦਾਤ ਹੈ ਅਤੇ ਇਸ ਦੁੱਧ ਦਾ ਕੋਈ ਬਦਲ ਨਹੀਂ ਹੈ।ਇਸ ਲਈ ਜਨਮ ਤੋਂ ਪਹਿਲੇ ਘੰਟੇ ਦੇ ਅੰਦਰ ਅੰਦਰ ਹੀ ਬੱਚੇ ਨੂੰ ਮਾਂ ਦਾ ਦੁੱਧ ਦੇਣਾ ਸ਼ੁਰੂ ਕਰ ਦੇਣਾ ਚਾਹੀਦਾ ਹੈ,ਕਿਉਂ ਕਿ ਪਹਿਲਾ ਤੇ ਬਾਉਲਾ ਦੁੱਧ ਪੋਸ਼ਟਿਕ ਤੱਤਾਂ ਤੇ ਵਿਟਾਮਿਨ ਏ ਨਾਲ ਭਰਪੂਰ ਹੁੰਦਾ ਹੈ। ਮਾਂ ਦਾ ਦੁੱਧ ਬੱਚੇ ਲਈ ਸਰਵੋਤਮ ਅਤੇ ਸੰਪੂਰਨ ਆਹਾਰ ਹੁੰਦਾ ਹੈ। ਬੱਚੇ ਦੇ ਜਨਮ ਤੋ ਤੁਰੰਤ ਬਾਅਦ ਇੱਕ ਘੰਟੇ ਦੇ ਅੰਦਰ-ਅੰਦਰ ਬੱਚੇ ਨੂੰ ਮਾਂ ਦੀ ਛਾਤੀ ਨਾਲ ਲਗਾ ਕੇ ਆਪਣਾ ਦੁੱਧ ਪਿਲਾਉਣ ਤਾਂ ਜੋ ਬੱਚੇ ਨੂੰ ਮਾਂ ਦਾ ਨਿੱਘ ਅਤੇ ਪਹਿਲਾ ਗਾੜਾ ਪੀਲਾ ਦੁੱਧ ਮਿਲ ਸਕੇ।ਉੁਨ੍ਹਾਂ ਕਿਹਾ ਕਿ ਪਹਿਲੇ ਗਾੜ੍ਹੇ ਪੀਲੇ ਦੁੱਧ ਵਿਚ ਕਲੋਸਟਰਮ ਦੀ ਭਰਪੁਰ ਮਾਤਰਾ ਹੁੰਦੀ ਹੈ ਜੋ ਬੱਚੇ ਨੂੰ ਭਿਆਨਕ ਬਿਮਾਰੀਆਂ ਤੋਂ ਬਚਾਉਂਦਾ ਹੈ।ਉਹਨ੍ਹਾਂ ਕਿਹਾ ਕਿ ਔਰਤਾਂ ਵਿੱਚ ਇਹ ਗਲਤ ਧਾਰਣਾ ਹੈ ਕਿ ਬੱਚੇ ਨੁੰ ਮਾਂ ਦਾ ਦੁੱਧ ਪਿਲਾਉਣ ਨਾਲ ਉਨ੍ਹਾਂ ਦਾ ਸ਼ਰੀਰਕ ਢਾਂਚਾ ਵਿਗੜ ਜਾਂਦਾ ਹੈ, ਸਗੋਂ ਜੇਕਰ ਮਾਂ ਬੱਚੇ ਨੂੰ ਆਪਣਾ ਦੁੱਧ ਪਿਲਾਉਂਦੀ ਹੈ ਤਾਂ ਮਾਂ ਨੂੰ ਵੀ ਛਾਤੀ ਅਤੇ ਬੱਚੇਦਾਨੀ ਦੇ ਕੈਂਸਰ ਵਰਗੀ ਨਾਮੁਰਾਦ ਬਿਮਾਰੀ ਹੋਣ ਦੀ ਸੰਭਾਵਨਾ ਘੱਟ ਜਾਂਦੀ ਹੈ।ਇਹ ਬੱਚਿਆਂ ਨੰ ਕੁਪੋਸ਼ਣ ਅਤੇ ਡਾਇਰੀਆ ਵਰਗੀਆਂ ਗੰਭੀਰ ਬਿਮਾਰੀਆਂ ਤੋਂ ਬਚਾਉਂਦਾ ਹੈ ਅਤੇ ਉਹਨਾਂ ਦੇ ਸਰੀਰਕ ਤੇ ਮਾਨਸਿਕ ਵਿਕਾਸ ਵਿੱਚ ਵੀ ਸਹਾਇਕ ਹੁੰਦਾ ਹੈ।ਸਿਹਤ ਵਿਭਾਗ ਪਟਿਆਲਾ ਦੇ ਮਾਸ ਮੀਡੀਆ ਵਿੰਗ ਵੱਲੋਂ ਸਮੇਂ-ਸਮੇਂ ਤੇ ਇਹਨਾਂ ਜਾਗਰੂਕਤਾ ਦਿਵਸ ਤੇ ਵਿਸ਼ੇਸ਼ ਹਫਤਿਆਂ ਮੌੋਕੇ ਜਿਲੇ ਵਿੱਚ ਬਲਾਕ ਐਕਸਟੈਂਸ਼ਨ ਐਜੂਕੇਟਰਾਂ ਤੇ ਸਮੂਹ ਸਿਹਤ ਕਰਮੀਆਂ,ਆਸ਼ਾ ਵਰਕਰਾਂ,ਆਸ਼ਾ ਫੈਸਿਲੀਟੇਟਰ,ਆਂਗਣਵਾੜੀ ਵਰਕਰ ਅਤੇ ਸਮਾਜ ਸੇਵੀ ਲੋਕਾਂ ਦੀ ਮੱਦਦ ਨਾਲ ਪਿੰਡ ਪੱਧਰ ਤੱਕ ਮਾਂ ਦੇ ਦੁੱਧ ਦੀ ਮਹੱਤਤਾ ਸਬੰਧੀ ਸੰਚਾਰ ਦੇ ਹਰ ਸੰਭਵ ਵੱਖ-ਵੱਖ ਤਰੀਕਿਆਂ ਰਾਹੀਂ ਲੋਕਾਂ ਨੂੰ ਜਾਗਰੂਕ ਕੀਤਾ ਜਾਵੇਗਾ।
