ਪੱਤਰਕਾਰ ਅਮਨਜੋਤ ਸਿੰਘ ਪੰਨੂ ਦਾ ਕੈਨੇਡਾ ‘ਚ ਸਨਮਾਨ
ਦੁਆਰਾ: News ਪ੍ਰਕਾਸ਼ਿਤ :Wednesday, 22 March, 2023, 04:47 PM

ਕੈਨੇਡਾ ਦੇ ਕੈਲਗਿਰੀ ਸ਼ਹਿਰ ਵਿੱਚ ਰਹਿੰਦੇ ਪੱਤਰਕਾਰ ਅਮਨਜੋਤ ਪੰਨੂ ਨੂੰ ਪੰਜਾਬੀ ਮੀਡੀਆ ਵਿਚ ਵਿਚਰਦਿਆਂ ਅੱਧਾ ਦਹਾਕਾ ਬੀਤ ਗਿਆ ਹੈ। ਇਸ ਸਮੇਂ ਦੌਰਾਨ ਉਹਨਾਂ ਬੜੀ ਬੇਬਾਕੀ ਨਾਲ ਪੰਜਾਬ ਅਤੇ ਕੈਨੇਡਾ ਦੇ ਮਸਲਿਆਂ ‘ਤੇ ਗੱਲਬਾਤ ਕੀਤੀ ਹੈ। ਬਤੌਰ ਪੱਤਰਕਾਰ ਉਹ ਅਨੇਕਾਂ ਸਿਆਸਤਦਾਨਾਂ ਅਤੇ ਸੰਗੀਤ ਜਗਤ ਦੀਆਂ ਸ਼ਖ਼ਸੀਅਤਾਂ ਦਾ ਇੰਟਰਵਿਊ ਕਰ ਚੁੱਕੇ ਹਨ।
